ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਲਈ ਆਪਣਾ ਬਿਗੁਲ ਵਜਾ ਦਿੱਤਾ ਹੈ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਨੇ ਬਰਨਾਲਾ ਤੋਂ ਆਪਣਾ ਮਿਸ਼ਨ 13 ਦਾ ਆਗਾਜ ਕੀਤਾ ਇਸ ਦੌਰਾਨ ਕੇਜਰੀਵਾਰ ਨੇ ਪੰਜਾਬ ਸਰਕਾਰ ਤੇ ਬਾਗੀ ਨੇਤਾਵਾਂ ਨੂੰ ਆਪਣੇ ਨਿਸ਼ਾਨੇ ਤੇ ਲਿਆ। ਉਹਨਾਂ ਨੇ ਕਿਹਾ ਕਿ ਬਾਗੀ ਨੇਤਾਵਾਂ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਕਿਸੇ ਦੀ ਹਿੰਮਤ ਨਹੀਂ ਕੀ ਉਹ ਝਾੜੂ ਨੂੰ ਤੀਲਾ ਤੀਲਾ ਕਰ ਸਕੇ। ਜੋ ਅਜਿਹਾ ਸੋਚਦੇ ਨੇ ਉਹ ਆਪ ਵਿੱਚ ਰਹਿਣ ਦੇ ਕਾਬਿਲ ਨਹੀਂ ਹਨ।
ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਝਾੜੂ ਨਾਲ ਆਪ ਵਿੱਚ ਸਫਾਈ ਹੋਈ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਕੈਪਟਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਦਿੱਤੀ ਤੇ ਨਾਲ ਹੀ ਕਿਸੇ ਨੂੰ ਸਮਾਰਚਫੋਨ। ਪੰਜਾਬ ਦੇ ਨੌਜਵਾਨ ਦਰ ਦਰ ਦੀ ਠੌਕਰਾਂ ਖਾ ਰਹੇ ਹਨ। ਕੈਪਟਨ ਸਰਕਾਰ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ।
ਜਿਸ ਕਾਰਨ ਪੰਜਾਬ ਦੇ ਕਿਸਾਨ ਨੂੰ ਕੈਪਟਨ ਸਰਕਾਰ ਤੋਂ ਕਾਫੀ ਪਰੇਸ਼ਾਨ ਹਨ। ਪਰ ਦਲਿਤ ਸਮਾਜ ਦੇ ਲੋਕ ਕੈਪਟਨ ਤੋਂ ਸਭ ਤੋਂ ਜਿਆਦਾ ਪਰੇਸ਼ਾਨ ਸਨ। ਉੱਥੇ ਹੀ ਦੂਜੇ ਪਾਸੇ ਕੇਜਰੀਵਾਲ ਨੇ ਭਗਵੰਤ ਮਾਨ ਤੇ ਖੁਸ਼ ਹੋਕੇ ਕਿਹਾ ਕਿ ਉਹਨਾਂ ਨੇ ਪੂਰੇ ਪੰਜਾਬ ਦਾ ਦਿਲ ਜਿੱਤਿਆ ਹੈ।
ਭਗਵੰਤ ਮਾਨ ਦਾ ਸ਼ਰਾਬ ਛੱਡਣ ਦੇ ਬਿਆਨ ਤੇ ਉਹਨਾਂ ਨੇ ਕਿਹਾ ਕਿ ਮਾਨ ਦਾ ਸ਼ਰਾਬ ਛੱਡਣਾ ਬਹੁਤ ਹੀ ਵੱਡੀ ਗੱਲ ਹੈ। ਇਸ ਤੋਂ ਇਲਾਵਾ ਕੇਜਰੀਵਾਲ ਨੇ ਆਪਣੀ ਸਰਕਾਰ ਦੀਆਂ ਉਪਲਬੱਧੀਆਂ ਦੀ ਗੱਲ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ ਸਰਕਾਰੀ ਸਕੂਲਾਂ ਦੀ ਕਿਸਮਤ ਬਦਲ ਦਿੱਤੀ ਹੈ। ਹਸਪਤਾਲਾਂ ਦੀ ਵੀ ਤਸਵੀਰ ਬਦਲ ਗਈ ਹੈ। ਦਿੱਲੀ ਵਿੱਚ ਉਹਨਾਂ ਦੀ ਸਰਕਾਰ ਨੇ ਕਈ ਵਿਕਾਸ ਦੇ ਕੰਮ ਕੀਤੇ ਹਨ।



