ਚੰਡੀਗੜ੍ਹ : ਸਭ ਦੀਆਂ ਨਜ਼ਰਾਂ ਸਾਲ 2022 ‘ਚ ਹੋਣ ਵਾਲੀਆਂ ਚੋਣਾਂ ‘ਤੇ ਟਿਕੀਆਂ ਹੋਈਆਂ ਹਨ। ਚੋਣਾਂ ਜਿੱਤਣ ਅਤੇ ਆਪਣੀ ਸਰਕਾਰ ਬਣਾਉਣ ਲਈ ਸਾਰੀਆਂ ਪਾਰਟੀਆਂ ਸਖ਼ਤ ਮਿਹਨਤ ਕਰ ਰਹੀਆਂ ਹਨ। ਕਿਤੇ ਗੱਠਜੋੜ ਬਣ ਰਹੇ ਹਨ ਅਤੇ ਕਿਤੇ ਸਿਆਸੀ ਪਾਰਟੀਆਂ ਵੱਖ ਹੋ ਰਹੀਆਂ ਹਨ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦਾ ਇਕ ਬਿਆਨ ਸਾਹਮਣੇ ਆਇਆ ਹੈ, ਜਿਸ ‘ਚ ਉਨ੍ਹਾਂ ਕਿਹਾ ਹੈ ਕਿ ਆਮ ਆਦਮੀ ਨਾਲ ਲੜਨ ਵਾਲੀਆਂ ਪਾਰਟੀਆਂ ਅਤੇ ਨੇਤਾਵਾਂ ਦੀ ਹਾਰ ਹੋਵੇਗੀ।
Also Read : ਬੇਮੌਸਮੀ ਬਰਸਾਤ ਨਾਲ ਹੋਏ ਨੁਕਸਾਨ ਦਾ ਦਿੱਤਾ ਜਾਵੇਗਾ ਮੁਆਵਜਾ : ਓ ਪੀ ਸੋਨੀ
ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਦਾ ਟਵੀਟ ਸਾਂਝਾ ਕੀਤਾ ਅਤੇ ਲਿਖਿਆ, ‘ਇਹ ਸਾਰੀਆਂ ਪਾਰਟੀਆਂ ਅਤੇ ਨੇਤਾ ਮਿਲ ਕੇ ਆਮ ਆਦਮੀ ਦੇ ਵਿਰੁੱਧ ਲੜਦੇ ਹਨ। ਪਹਿਲਾਂ ਵੀ ਲੜੇ ਸੀ, ਇਸ ਵਾਰ ਫਿਰ ਉਹ ਸਾਰੇ ਮਿਲ ਕੇ ਲੜਨਗੇ। ਪਰ ਇਸ ਵਾਰ ਆਮ ਆਦਮੀ ਇਨ੍ਹਾਂ ਸਾਰਿਆਂ ਨੂੰ ਹਰਾ ਦੇਵੇਗਾ। ਇਸ ਵਾਰ ਇਹ ਸਾਰੀਆਂ ਪਾਰਟੀਆਂ ਅਤੇ ਨੇਤਾ ਹਾਰ ਜਾਣਗੇ, ਆਮ ਆਦਮੀ ਜਿੱਤ ਜਾਵੇਗਾ।




