ਅੰਮ੍ਰਿਤਸਰ : ਪੰਜਾਬ (Punjab) ਦੇ ਦੋ ਦਿਨਾਂ ਦੌਰੇ ‘ਤੇ ਆਏ ਆਮ ਆਦਮੀ ਪਾਰਟੀ (Aam Aadmi party) ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਅੱਜ ਅੰਮ੍ਰਿਤਸਰ (Amritsar) ਪਹੁੰਚੇ, ਜਿੱਥੇ ਉਨ੍ਹਾਂ ਨੇ ਵਕੀਲਾਂ ਨਾਲ ਸੰਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਵਕੀਲਾਂ ਨੂੰ ਕਿਹਾ ਕਿ ਅਸੀਂ ਮਿਲ ਕੇ ਸਰਕਾਰ ਚਲਾਵਾਂਗੇ। Also Read : ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ BSF ਨੇ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ
ਉਨ੍ਹਾਂ ਕਿਹਾ ਕਿ ਜ਼ੋਰਾਵਰ ਸਿੰਘ ਜੀ ਖੁਦ ਜੱਜ ਹਨ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਵਕੀਲਾਂ ਨਾਲ ਮੀਟਿੰਗ ਕਰਨੀ ਹੈ ਅਤੇ ਅਸੀਂ ਹਫਤੇ ਅੰਦਰ ਹੀ ਵਕੀਲਾਂ ਨਾਲ ਮੀਟਿੰਗ ਦਾ ਅਰੇਂਜ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਇਮਾਨਦਾਰ ਲੋਕ ਹਾਂ ਤੇ ਇਮਾਨਦਾਰੀ ਨਾਲ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ 80 ਹਜ਼ਾਰ ਵਕੀਲਾਂ ਨੂੰ ਮੈਂ ਸੱਦਾ ਦਿੰਦਾ ਹਾਂ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰਨ।



