ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦਸ ਦਈਏ ਕਿ 29 ਅਕਤੂਬਰ ਤੋਂ ਮਹਿਲਾਵਾਂ ਡੀਟੀਸੀ ਤੇ ਕਲਸਟਰ ਬਸਾਂ ਚ ਮੁਫਤ ਸਫਰ ਕਰਨ ਦਾ ਤੋਹਫਾ ਦਿੱਤਾ ਹੈ।
ਕਾਬਿਲੇਗੌਰ ਹੈ ਕਿ ਸਿਆਸੀ ਗਲਿਆਰਿਆਂ ਚ ਇਹ ਚਰਚਾ ਸੀ ਕਿ ਸੀਐੱਮ ਅਰਵਿੰਦ ਕੇਜਰੀਵਾਲ 15 ਅਗਸਤ ਨੂੰ ਮਹਿਲਾਵਾਂ ਦੇ ਲਈ ਕੁਝ ਵੱਡਾ ਐਲਾਨ ਕਰ ਸਕਦੇ ਹਨ। ਤਾਂ ਇਸੇ ਦੇ ਚੱਲਦੇ ਅਰਵਿੰਦ ਕੇਜਰੀਵਾਲ ਨੇ ਸਟੇਡੀਅਮ ਚ 73ਵੇਂ ਆਜਾਦੀ ਦਿਹਾੜੇ ਮੌਕੇ ਇਹ ਐਲਾਨ ਕੀਤਾ।
ਇਸ ਐਲਾਨ ਤੇ ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ਦੀਆਂ ਸਾਰੀਆਂ ਭੈਣਾਂ ਦੇ ਲਈ ਅਪਣਾ ਫਰਜ਼ ਅਦਾ ਕਰ ਰਹੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਘੋਸ਼ਣਾਵਾਂ ਕਰ ਰਹੇ ਹਨ ਜਿਸ ਨਾਲ ਉਹ ਭੈਣਾਂ ਨੂੰ ਸੁੱਰਖਿਅਤ ਰੱਖ ਸਕਣ। ਇਸ ਤੋਂ ਪਹਿਲਾ ਕੇਜਰੀਵਾਲ ਨੇ ਮੈਟਰੋ ‘ਚ ਮਹਿਲਾਵਾਂ ਦਾ ਸਫਰ ਕਰਨਾ ਫ੍ਰੀ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਹ ਐਲਾਨ ਕੀਤਾ ਹੈ। ਦੱਸਣਯੋਗ ਗੱਲ ਹੈ ਕਿ ਇਸ ਐਲਾਨ ਨੂੰ ਆਉਣ ਵਾਲੀ ਵਿਧਾਨਸਭਾ ਚੌਣਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

