ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਸਰਹੱਦ ਚ ਅੱਤਵਾਦੀ ਕੈਂਪਾ ਤੇ ਭਾਰਤੀ ਹਵਾਈ ਫੌਜੀ ਦੀ ਕਾਰਵਾਈ ਤੋਂ ਤਣਾਅ ਵਧਦਾ ਜਾ ਰਿਹਾ ਹੈ। ਇਸ ਦੌਰਾਨ ਕੇਂਦਰੀ ਮੰਤਰੀ ਅਰੁਣ ਜੇਟਲੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਅਮੇਰਿਕਾ ਲਾਦੇਨ ਨੂੰ ਮਾਰ ਸਕਦਾ ਹੈ ਤਾਂ ਕੁੱਝ ਵੀ ਸੰਭਵ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਦੇ ਹਾਲਾਤ ਚ ਸਭ ਕੁੱਝ ਸੰਭਵ ਹੈ ਜਦੋ ਅਮੇਰਿਕਾ ਪਾਕਿਸਤਾਨ ਚ ਘੁਸਕੇ ਓਸਾਮਾ ਬਿਨ ਲਾਦੇਨ ਨੂੰ ਮਾਰ ਸਕਦਾ ਹੈ ਤਾਂ ਕੁੱਝ ਵੀ ਸੰਭਵ ਹੈ। ਨਾਲ ਹੀ ਜੇਟਲੀ ਨੇ ਇਹ ਵੀ ਕਿਹਾ ਹੈ ਕਿ ਜਿਸ ਤਰੀਕੇ ਨਾਲ ਦੇਸ਼ ਸਾਡੇ ਨਾਲ ਹੈ ਤਾਂ ਇਸ ਸਮੇਂ ਹਰ ਇਕ ਚੀਜ਼ ਸੰਭਵ ਹੈ।

