ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਬਕਾ ਵਿੱਤ ਮੰਤਰੀ ਅਤੇ ਬੀਜੇਪੀ ਦੇ ਸੀਨਿਅਰ ਨੇਤਾ ਅਰੁਣ ਜੇਤਲੀ ਦੀ ਖਰਾਬ ਸਿਹਤ ਦੇ ਕਾਰਨ ਉਹਨਾਂ ਨੂੰ ਬੀਤੀ ਦਿਨ AIIMS ‘ਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਉਹਨਾਂ ਰਾਸ਼ਟਰਪਤੀ ਵੈਂਕਈਆ ਨਾਇਡੂ, ਪੀਐੱਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਈ ਵੱਡੇ ਨੇਤਾ ਉਹਨਾਂ ਨੂੰ ਮਿਲਣ ਲਈ ਪਹੁੰਚੇ ਸੀ।
ਅਰੁਣ ਜੇਤਲੀ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਅਰੁਣ ਜੇਤਲੀ ਦੀ ਹਾਲਤ ਸਥਿਰ ਦੱਸੀ ਹੈ। ਨਾਲ ਹੀ ਐਂਡੋਕਰੀਨੋਲੋਜਿਸਟ, ਨੈਫਰੋਲੋਜਿਸਟ ਅਤੇ ਕਾਰਡੀਓਲੋਜਿਸਟ ਦੀ ਇਕ ਟੀਮ ਵੱਲੋਂ ਉਹਨਾਂ ਤੇ ਨਿਗਰਾਨੀ ਬਣਾਈ ਹੋਈ ਹੈ। ਕਾਬਿਲੇਗੌਰ ਹੈ ਕਿ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਘਬਰਾਹਟ ਤੇ ਕਮਜੋਰੀ ਦੀ ਸ਼ਿਕਾਇਤ ਦੇ ਚੱਲਦੇ AIIMS ਚ ਭਰਤੀ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਦਾ ਇਲਾਜ ਚਲ ਰਿਹਾ ਹੈ।

