ਅੰਮ੍ਰਿਤਸਰ ਏਅਰਪੋਰਟ ਪਹੁੰਚੇ ਕੇਜਰੀਵਾਲ, ਲੁਧਿਆਣਾ ਬਲਾਸਟ ‘ਤੇ ਦਿੱਤਾ ਇਹ ਬਿਆਨ

ਅੰਮ੍ਰਿਤਸਰ- ਪੰਜਾਬ ਵਿਧਾਨ ਸਭਾ ਚੋਣਾਂ ਤਹਿਤ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਿਵੰਦ ਕੇਜਰੀਵਾਲ ਅੱਜ ਪੰਜਾਬ ਦੌਰੇ ਉੱਤੇ ਹਨ। ਕੇਜਰੀਵਾਲ ਅੰਮ੍ਰਿਤਸਰ ਫਲਾਈਟ…

ਅੰਮ੍ਰਿਤਸਰ- ਪੰਜਾਬ ਵਿਧਾਨ ਸਭਾ ਚੋਣਾਂ ਤਹਿਤ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਿਵੰਦ ਕੇਜਰੀਵਾਲ ਅੱਜ ਪੰਜਾਬ ਦੌਰੇ ਉੱਤੇ ਹਨ। ਕੇਜਰੀਵਾਲ ਅੰਮ੍ਰਿਤਸਰ ਫਲਾਈਟ ਰਾਹੀਂ ਪਹੁੰਚ ਗਏ ਹਨ। ਆਪਣੀ ਯਾਤਰਾ ਦੇ ਅਗਲੇ ਪੜਾਅ ਵਿਚ ਕੋਜਰੀਵਾਲ ਗੁਰਦਾਸਪੁਰ ਲਈ ਰਵਾਨਾ ਹੋਣਗੇ। 

Also Read: ਪੰਜਾਬ ਸਰਕਾਰ ਦੇ ਵੱਡੇ ਐਲਾਨ, ਕਿਸਾਨਾਂ ਦਾ 2 ਲੱਖ ਤੱਕ ਦਾ ਬਕਾਇਆ ਕਰਜ਼ਾ ਮੁਆਫ (ਵੀਡੀਓ)

ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਲੁਧਿਆਣਾ ਵਿਚ ਵਾਪਰੀ ਘਟਨਾ ਖੇਦ ਦਾ ਵਿਸ਼ਾ ਹੈ। ਇਸ ਘਟਨਾ ਦੌਰਾਨ ਇਕ ਵਿਅਕਤੀ ਦੀ ਮੌਤ ਤੇ ਕਈ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਜ਼ਖਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਰਥਨਾ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੀਤੇ ਦਿਨ ਪੰਜਾਬ ਵਿਚ ਬੇਅਦਬੀ ਦੀ ਘਟਨਾ ਵਾਪਰੀ ਸੀ। ਉਸ ਤੋਂ ਕੁਝ ਦਿਨ ਬਾਅਦ ਹੀ ਲੁਧਿਆਣਾ ਬਲਾਸਟ ਮਾਮਲਾ ਹੋ ਗਿਆ। ਚੋਣਾਂ ਤੋਂ ਪਹਿਲਾਂ ਅਜਿਹਾ ਮਾਮਲਾ ਸਾਹਮਣੇ ਆਉਣਾ ਇਕ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ। ਸਾਨੂੰ ਸਾਰਿਆਂ ਨੂੰ ਭਾਈਚਾਰਾ ਬਣਾਈ ਰੱਖਣਾ ਚਾਹੀਦਾ ਹੈ ਤੇ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰਾਂ ਅਜਿਹੇ ਵੇਲੇ ਵਿਚ ਵੀ ਲੜ ਰਹੀਆਂ ਹਨ। ਸੂਬੇ ਨੂੰ ਇਕ ਚੰਗੀ ਸਰਕਾਰ ਦੀ ਲੋੜ ਹੈ।

Also Read: ਸਰਕਾਰ ਨੇ ਬਦਲਿਆ ਨਿਯਮ, ਹੁਣ 2 ਸਾਲ ਤੱਕ ਕਾਲਿੰਗ ਤੇ ਇੰਟਰਨੈੱਟ ਡਿਟੇਲ ਰਹੇਗੀ ਸੁਰੱਖਿਅਤ

 

Leave a Reply

Your email address will not be published. Required fields are marked *