ਭੰਗ ਦਾ ਨਸ਼ਾ ਕਰ ਕੇ ਪੁੱਜਾ ਫਲਾਈਟ ਵਿਚ, ਉਡਾਣ ਦੌਰਾਨ ਹਵਾ ਵਿਚ ਹੀ ਖੋਲ੍ਹ ਦਿੱਤਾ ਫਲਾਈਟ ਦਾ ਦਰਵਾਜਾ, ਗ੍ਰਿਫ਼ਤਾਰ

ਹੈਦਰਾਬਾਦ-ਇੰਡੀਗੋ ਦੀ ਫਲਾਈਟ ਵਿਚ ਉਡਾਣ ਦੌਰਾਨ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ ਦੇ ਹਵਾਈ ਅੱਡੇ ‘ਤੇ ਉਤਰਣ ਤੋਂ ਪਹਿਲਾਂ ਇੰਡੀਗੋ ਦੀ ਫਲਾਈਟ…

ਹੈਦਰਾਬਾਦ-ਇੰਡੀਗੋ ਦੀ ਫਲਾਈਟ ਵਿਚ ਉਡਾਣ ਦੌਰਾਨ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ ਦੇ ਹਵਾਈ ਅੱਡੇ ‘ਤੇ ਉਤਰਣ ਤੋਂ ਪਹਿਲਾਂ ਇੰਡੀਗੋ ਦੀ ਫਲਾਈਟ ਦਾ ਦਰਵਾਜ਼ਾ ਅੱਧ-ਹਵਾ ‘ਚ ਖੋਲ੍ਹਣ ਦੀ ਕੋਸ਼ਿਸ਼ ਕਰਨ ‘ਤੇ ਇਕ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ 29 ਸਾਲਾ ਯਾਤਰੀ ਨੇ ਫਲਾਈਟ ‘ਚ ਸਵਾਰ ਹੋਣ ਤੋਂ ਪਹਿਲਾਂ ਕਥਿਤ ਤੌਰ ‘ਤੇ ‘ਭੰਗ’ ਦਾ ਨਸ਼ਾ ਕੀਤਾ ਹੋਇਆ ਸੀ। ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਰਜੀਆਈਏ) ‘ਤੇ ਫਲਾਈਟ ਦੇ ਉਤਰਣ ਤੋਂ ਕੁਝ ਮਿੰਟ ਪਹਿਲਾਂ ਉਸ ਨੇ ਏਅਰਲਾਈਨ ਸਟਾਫ਼ ਨਾਲ ਬਹਿਸ ਵੀ ਕੀਤੀ।
ਏਅਰਲਾਈਨ ਸਟਾਫ਼ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਘਟਨਾ 21 ਮਈ ਨੂੰ ਵਾਪਰੀ ਸੀ, ਪਰ ਇਹ 24 ਮਈ ਨੂੰ ਸਾਹਮਣੇ ਆਇਆ। ਜਦੋਂ ਫਲਾਈਟ ਨੇ ਇੰਦੌਰ ਤੋਂ ਉਡਾਣ ਭਰੀ ਤਾਂ ਚਾਲਕ ਦਲ ਨੇ ਵਿਅਕਤੀ ਦੇ ਅਸਾਧਾਰਨ ਵਿਹਾਰ ਨੂੰ ਦੇਖਿਆ ਅਤੇ ਉਸ ਨੂੰ ਦੂਜੀ ਸੀਟ ‘ਤੇ ਸ਼ਿਫਟ ਕਰ ਦਿੱਤਾ। ਥੋੜ੍ਹੀ ਦੇਰ ਬਾਅਦ, ਉਸ ਨੇ ਆਪਣੇ ਦੋ ਦੋਸਤਾਂ ਦੇ ਕੋਲ ਬੈਠਣ ਦੀ ਜ਼ਿੱਦ ਕੀਤੀ, ਜਿਨ੍ਹਾਂ ਨਾਲ ਉਹ ਤੀਰਥ ਯਾਤਰਾ ‘ਤੇ ਇੰਦੌਰ ਗਿਆ ਸੀ।
TOI ਦੀ ਰਿਪੋਰਟ ਦੇ ਅਨੁਸਾਰ, ਚਾਲਕ ਦਲ ਦੇ ਦਬਕੇ ਤੋਂ ਬਾਅਦ ਉਸ ਨੇ ਕੁਝ ਸਮੇਂ ਲਈ ਆਮ ਤੌਰ ‘ਤੇ ਵਿਹਾਰ ਕੀਤਾ, ਪਰ ਬਾਅਦ ਵਿੱਚ ਇੱਕ ਯਾਤਰੀ ਨਾਲ ਦੁਰਵਿਹਾਰ ਕੀਤਾ। ਇਸ ਤੋਂ ਬਾਅਦ ਜਦੋਂ ਉਕਤ ਵਿਅਕਤੀ ਉਡਾਣ ਦੌਰਾਨ ਹੀ ਹਵਾ ਵਿਚ ਜਹਾਜ਼ ਦਾ ਦਰਵਾਜਾ ਖੋਲ੍ਹਣ ਲੱਗਾ। ਏਅਰਲਾਈਨ ਸਟਾਫ਼ ਅਤੇ ਕੁਝ ਸਹਿ ਯਾਤਰੀਆਂ ਨੇ ਉਸ ਨੂੰ ਰੋਕਿਆ। ਮੁਲਜ਼ਮ ਅਨਿਲ ਪਾਟਿਲ, ਵਾਸੀ ਚੰਦਰਗਿਰੀਨਗਰ, ਗਜੂਲਾਰਾਮਰਾਮ ਆਪਣੇ ਦੋਸਤਾਂ ਨਾਲ ਮੱਧ ਪ੍ਰਦੇਸ਼ ਦੇ ਉਜੈਨ ਗਿਆ ਹੋਇਆ ਸੀ।
ਪਾਟਿਲ ਕਥਿਤ ਤੌਰ ‘ਤੇ “ਸਿਹਤ ਸਮੱਸਿਆਵਾਂ ਤੋਂ ਪੀੜਤ ਹਨ ਅਤੇ ਉਨ੍ਹਾਂ ਦੀ ਮੈਡੀਕਲ ਰਿਪੋਰਟ ਪੇਸ਼ ਕੀਤੀ ਗਈ ਹੈ। ਆਰਜੀਆਈ ਏਅਰਪੋਰਟ ਥਾਣੇ ਦੇ ਇੱਕ ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਉਸ ਨੂੰ ਸਟੇਸ਼ਨ ਤੋਂ ਜ਼ਮਾਨਤ ਦਿੱਤੀ ਗਈ ਸੀ।

Leave a Reply

Your email address will not be published. Required fields are marked *