ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਤੁਸੀਂ ਜਾਣਦੇ ਹੀ ਹੋਵੋਗੇ ਕਿ, ਕੁਝ ਮਹੀਨੇ ਪਹਿਲਾਂ ਗਾਇਕ ਐਲੀ ਮਾਂਗਟ ਨੂੰ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਹ ਮਾਮਲੇ ਬਾਰੇ ਐਫਆਈਆਰ ਵੀ ਦਰਜ ਕੀਤੀ ਗਈ ਸੀ।ਹੁਣ ਮੁਹਾਲੀ ਪੁਲਿਸ ਨੇ ਗਾਇਕ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਇਨ੍ਹਾਂ ਦੋਵਾਂ ਨੇ ਹੀ ਐਲੀ ਮਾਂਗਟ ਨੂੰ ਧਮਕੀ ਭਰਿਆ ਫੋਨ ਕੀਤਾ ਸੀ ਤੇ ਝਗੜੇ ਦੇ ਮਕਸਦ ਤੋਂ ਉਸ ਨੂੰ ਕੈਨੇਡਾ ਤੋਂ ਪੰਜਾਬ ਬੁਲਾਇਆ ਸੀ।
ਜਿਨ੍ਹਾਂ ਦੀ ਮੁਹਾਲੀ ਪੁਲਿਸ ਵਲੋਂ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਇਹ ਜੇਲ਼੍ਹ ਦੀ ਹਵਾ ਖਾ ਰਹੇ ਹਨ। ਦੱਸ ਦਈਏ ਇਨ੍ਹਾਂ ਗਾਇਕਾਂ ਨੂੰ ਮੰਗਲਵਾਰ ਰਾਤ ਸ਼ਰਾਬ ਪੀ ਕੇ ਗਾਲ਼ ਕੱਢਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੂਰੀ ਜਾਣਕਾਰੀ ਦਿੰਦਿਆਂ ਦੱਸ ਦਈਏ ਇਨ੍ਹਾਂ ਗਾਇਕਾਂ ਦੀ ਸ਼ਿਕਾਇਤ ਸੁਸਾਇਟੀ ਮੈਂਬਰਾਂ ਨੇ ਸੋਹਾਣਾ ਥਾਣੇ ‘ਚ ਦਰਜ ਕਰਾਈ ਸੀ, ਜਿਸ ਦੌਰਾਨ ਪੁਲਿਸ ਨੇ ਪ੍ਰਿੰਸ ਰੰਧਾਵਾ ਤੇ ਰੰਮੀ ਰੰਧਾਵਾ ਸਮੇਤ ਇੱਕ ਹੋਰ ਵਿਅਕਤੀ ਨੂੰ ਹਿਰਾਸਤ ‘ਚ ਲਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਹਵਾਲਿਆਂ ਤੋਂ ਹਾਉਸਿੰਗ ਸੁਸਾਇਟੀ ਦੇ ਮੈਂਬਰਾਂ ਨੇ ਮੰਗਲਵਾਰ ਰਾਤ ਸ਼ਿਕਾਇਤ ਦਰਜ ਕਰਾਈ ਸੀ ਕਿ, ਗਾਇਕ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਨੇ ਸ਼ਰਾਬ ਪੀ ਕੇ ਸੁਸਾਇਟੀ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ। ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ, ਜਦੋਂ ਉਨ੍ਹਾਂ ਨੂੰ ਸਮਝਾਉਂਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬਦਤਮੀਜੀ ਕਰਨ ਲੱਗੇ।
ਜਿਸ ਤੋਂ ਬਾਅਦ ਸੁਸਾਇਟੀ ਦੇ ਮੈਂਬਰਾਂ ਨੇ ਇਸ ਦੀ ਪੁਲਿਸ ‘ਚ ਦਰਜ ਕਰਾ ਦਿੱਤੀ, ਜਿਸ ਤੋਂ ਬਾਅਦ ਮੁਹਾਲੀ ਪੁਲਿਸ ਵਲੋਂ ਦੋਸ਼ੀ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰਰੇ ਪੁਲਿਸ ਹਿਰਾਸਤ ‘ਚ ਲੈ ਲਿਆ ਗਿਆ ਹੈ, ਜਿਨ੍ਹਾਂ ਨੂੰ ਬੁੱਧਵਾਰ ਨੂੰ ਮੁਹਾਲੀ ਜਿਲ੍ਹਾ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।



