ਮੁੰਬਈ : ਅਰਜੁਨ ਕਪੂਰ (Arjun Kapoor) ਅਤੇ ਮਲਾਈਕਾ ਅਰੋੜਾ (Malaika Arora) ਦੀ ਪ੍ਰੇਮ ਕਹਾਣੀ ਤੋਂ ਦੁਨੀਆ ਵਾਕਿਫ ਹੈ। ਇਹ ਦੋਵੇਂ ਇਕੱਠੇ ਹੋਣ ਨਾ ਹੋਣ, ਪਰ ਇਕ-ਦੂਜੇ ਨੂੰ ਸਪੈਸ਼ਲ ਫੀਲ (Special feel) ਕਰਵਾਉਣ ਦਾ ਮੌਕਾ ਨਹੀਂ ਛੱਡਦੇ ਹਨ। ਵੈਲੇਂਟਾਈਨ ਡੇਅ (Valentine’s day) ਮੌਕੇ ‘ਤੇ ਪਹਿਲਾਂ ਮਲਾਈਕਾ ਅਰੋੜਾ (Malaika Arora) ਨੇ ਅਰਜੁਨ ਕਪੂਰ (Arjun Kapoor) ਲਈ ਪਿਆਰੀ ਜਿਹੀ ਪੋਸਟ ਸ਼ੇਅਰ (Post Share) ਕੀਤੀ। ਮਲਾਈਕਾ ਦੀ ਪੋਸਟ ਦੇ ਕੁਝ ਹੀ ਦੇਰ ਬਾਅਦ ਅਰਜੁਨ ਨੇ ਵੀ ਆਪਣੀ ਲੇਡੀ ਲਵ ਲਈ ਇਕ ਮੈਸੇਜ ਲਿਖਿਆ ਹੈ। Also Read : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਹੋਏ ਭਾਜਪਾ ਵਿਚ ਸ਼ਾਮਲ
View this post on Instagram
ਦੁਨੀਆ ਦੇ ਸਾਰੇ ਰਸਮਾਂ-ਰਿਵਾਜ਼ ਅਤੇ ਬੰਧਨ ਤੋੜ ਕੇ ਅਰਜੁਨ ਕਪੂਰ ਅਤੇ ਮਲਾਈਕਾ ਅਰੋੜਾ ਇਕ ਹੋ ਚੁੱਕੇ ਹਨ। ਹੁਣ ਅਰਜੁਨ-ਮਲਾਈਕਾ ਖੁਲ ਕੇ ਆਪਣਏ ਪਿਆਰ ਅਤੇ ਰਿਸ਼ਤੇ ‘ਤੇ ਗੱਲ ਕਰਨ ਲੱਗੇ ਹਨ। ਮਲਾਈਕਾ ਅਰਜੁਨ ਲਈ ਕੀ ਹੈ। ਇਹ ਦੱਸਣ ਲਈ ਵੈਲੇਂਟਾਈਨ ਡੇਅ ਤੋਂ ਚੰਗਾ ਦਿਨ ਨਹੀਂ ਹੋ ਸਕਦਾ ਸੀ। ਇਸ ਲਈ ਲਵ ਡੇ ‘ਤੇ ਅਰਜੁਨ ਨੇ ਮਲਾਈਕਾ ਅਤੇ ਉਨ੍ਹਾਂ ਦੇ ਰਿਸ਼ਤੇ ਨੂੰ ਚੰਦ ਸ਼ਬਦਾਂ ਵਿਚ ਬਿਆਨ ਕੀਤਾ ਹੈ। ਮਲਾਈਕਾ ਦੇ ਨਾਲ ਖੂਬਸੂਰਤ ਜਿਹੀ ਫੋਟੋ ਸ਼ੇਅਰ ਕਰਦੇ ਹੋਏ ਅਰਜੁਨ ਲਿਖਦੇ ਹਨ। ਜਦੋਂ ਉਹ ਦੂਰ ਜਾਂਦੀ ਹੈ, ਤਾਂ ਕੋਈ ਰੌਸ਼ਨੀ ਨਹੀਂ ਹੁੰਦੀ ਹੈ। ਜਦੋਂ ਉਹ ਦੂਰ ਜਾਂਦੀ ਹੈ, ਤਾਂ ਕੋਈ ਧੁੱਪ ਨਹੀਂ ਹੁੰਦੀ ਹੈ।
View this post on Instagram
ਜਦੋਂ ਉਹ ਦੂਰ ਜਾਂਦੀ ਹੈ, ਤਾਂ ਕੋਈ ਰੌਸ਼ਨੀ ਨਹੀਂ ਹੁੰਦੀ। ਜਦੋਂ ਵੀ ਉਹ ਦੂਰ ਜਾਂਦੀ ਹੈ ਤਾਂ ਕੋਈ ਰੌਸ਼ਨੀ ਨਹੀਂ ਹੁੰਦੀ। ਜਦੋਂ ਵੀ ਉਹ ਦੂਰ ਜਾਂਦੀ ਹੈ, ਤਾਂ ਬਹੁਤ ਦੂਰ ਜਾਂਦੀ ਹੈ। ਅਰਜੁਨ ਦੇ ਕੈਪਸ਼ਨ ਤੋਂ ਸਾਫ ਹੈ ਕਿ ਮਲਾਈਕਾ ਤੋਂ ਬਿਨਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਖੁਸ਼ੀਆਂ ਦਾ ਕੋਈ ਮਤਲਬ ਨਹੀਂ ਹੈ। ਅਰਜੁਨ ਕਪੂਰ ਤੋਂ ਪਹਿਲਾਂ ਮਲਾਈਕਾ ਨੇ ਆਪਣੇ ਬੁਆਏਫ੍ਰੈਂਡ ਦੇ ਨਾਲ ਕੋਜ਼ੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ ਮਾਈਨ ਇਸ ਦੇ ਨਾਲ ਹੀ ਇਕ ਹਾਰਟ ਇਮੋਜੀ ਵੀ ਬਣਾਈ ਸੀ। ਅਜਿਹਾ ਪਹਿਲਾ ਮੌਕਾ ਨਹੀਂ ਹੈ ਜਦੋਂ ਕਪਲ ਨੇ ਖੁਲ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਜਦੋਂ-ਜਦੋਂ ਦੁਨੀਆ ਨੇ ਇਨ੍ਹਾਂ ਦੇ ਪਿਆਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਦੋਵੇਂ ਇਕ-ਦੂਜੇ ਦੀ ਤਾਕਤ ਬਣ ਕੇ ਨਾਲ ਖੜ੍ਹੇ ਦਿਖਾਈ ਦਿੱਤੇ ਹਨ। ਮਲਾਈਕਾ-ਅਰਜੁਨ ਦੇ ਪਿਆਰ ਨੂੰ ਢੇਰ ਸਾਰਾ ਪਿਆਰ।



