ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੀਪਿਕਾ ਪਾਦੁਕੋਣ ਦੀ ਫਿਲਮ ਛਪਾਕ ਦਾ ਪਹਿਲਾ ਗਾਣਾ ਰੀਲਿਜ਼ ਕੀਤਾ ਜਾ ਚੁੱਕਿਆ ਹੈ। ਇਸ ਗਾਣੇ ਵਿੱਚ ਦੀਪਿਕਾ ਪਾਦੂਕੋਣ ਅਤੇ ਵਿਕਰਾਂਤ ਮੈਸੀ ਦੇ ਵਿੱਚ ਚੰਗੀ ਦੋਸਤੀ ਦੇਖਣ ਨੂੰ ਮਿਲੀ ਹੈ। ਗਾਣੇ ਦੇ ਬੋਲ ‘ਨੋਕ-ਝੋਂਕ’ ਹਨ। ਦੀਪਿਕਾ ਅਤੇ ਵਿਕਰਾਂਤ ਵਿਚਾਲੇ ਪਿਆਰ ਭਰੀ ਲੜਾਈ ਵੇਖਣ ਨੂੰ ਇਸ ਗੀਤ ਵਿੱਚ ਮਿਲੀ ਹੈ।
ਇਸ ਗੀਤ ਨੂੰ ਸਿਧਾਰਥ ਮਹਾਦੇਵਨ ਨੇ ਗਾਇਆ ਹੈ। ਸ਼ੰਕਰ ਅਹਿਸਾਨ ਲੋਈ ਦਾ ਸੰਗੀਤ ਹੈ ਅਤੇ ਗੁਜਾਰ ਦੇ ਬੋਲ ਹਨ। ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਕਿ, ਛਪਾਕ ਸੱਚੀ ਘਟਨਾ ‘ਤੇ ਆਧਾਰਿਤ ਇੱਕ ਤੇਜਾਬ ਤੋਂ ਪੀੜਿਤ ਲੜਕੀ ਦੀ ਕਹਾਣੀ ਬਿਆਨ ਕਰਦੀ ਹੈ। ਫਿਲ਼ਮ ਵਿੱਚ ਦੀਪਿਕਾ ਐਸਿਡ ਸਰਵਾਈਵਰ ਲਕਸ਼ਮੀ ਅਗਰਵਾਲ ਦੀ ਭੂਮਿਕਾ ਨਿਭਾ ਰਿਹਾ ਹੈ।
ਦੀਪਿਕਾ ਨੇ ਇਸ ਭੂਮਿਕਾ ਲਈ ਪੂਰੀ ਤਰ੍ਹਾਂ ਆਪਣੇ ਆਪ ਨੂੰ ਬਦਲ ਲਿਆ ਹੈ। ਇਸ ਫਿਲ਼ਮ ਵਿੱਚ ਦੀਪਿਕਾ ਨੂੰ ਤਿਆਰ ਕਰਨ ਲਈ ਪ੍ਰੋਸਟੇਟਿਕਸ ਮੇਕਅਪ ਦੀ ਵਰਤੋਂ ਕੀਤੀ ਗਈ ਸੀ। ਦੀਪਿਕਾ ਇਸ ਬਾਰੇ ਕਹਿੰਦੀ ਹੈ, ਜਦੋਂ ਮੈਂ ਪ੍ਰੋਸਥੇਟਿਕਸ ਮੇਕਅਪ ਤੋਂ ਬਾਅਦ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਪਹਿਲੀ ਵਾਰ ਦੇਖਿਆ ਸੀ, ਮੈਂ ਸੋਚਿਆ ਸੀ ਕਿ ਮੈਂ ਇਸ ਕਿਰਦਾਰ ਨੂੰ ਜੀ ਰਹੀ ਹਾਂ।
