ਕਾਨਪੁਰ ਸ਼ੂਟਆਊਟ ਮਾਮਲੇ ‘ਚ ਵਿਕਾਸ ਦੁਬੇ ਦਾ ਇਕ ਹੋਰ ਸਾਥੀ ਗਿਰਫਤਾਰ, AK-47 ਹੋਈ ਬਰਾਮਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਯੂਪੀ ਦੇ ਕਾਨਪੁਰ ਸ਼ੂਟਆਊਟ ਮਾਮਲੇ ਵਿਚ ਪੁਲਿਸ ਨੇ ਵਿਕਾਸ ਦੁਬੇ ਦੇ ਇਕ ਹੋਰ ਸਾਥੀ ਸ਼ਸ਼ੀਕਾਂਤ ਨੂੰ ਗਿਰਫਤਾਰ ਕਰ ਲਿਆ ਹੈ। ਇਸ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਯੂਪੀ ਦੇ ਕਾਨਪੁਰ ਸ਼ੂਟਆਊਟ ਮਾਮਲੇ ਵਿਚ ਪੁਲਿਸ ਨੇ ਵਿਕਾਸ ਦੁਬੇ ਦੇ ਇਕ ਹੋਰ ਸਾਥੀ ਸ਼ਸ਼ੀਕਾਂਤ ਨੂੰ ਗਿਰਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਘਟਨਾ ਵੇਲੇ ਪੁਲਿਸਕਰਮੀਆਂ ਤੋਂ ਲੁੱਟੇ ਗਏ ਹਥਿਆਰਾਂ ਨੂੰ ਵੀ ਪੁਲਿਸ ਦੁਆਰਾ ਬਰਾਮਦ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਯੂਪੀ ਦੇ ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਦਿੱਤੀ ਹੈ। ਯਾਦ ਰਹੇ ਕਿ ਇਸ ਮਾਮਲੇ ਦਾ ਮੁੱਖ ਆਰੋਪੀ ਵਿਕਾਸ ਦੁਬੇ ਪਹਿਲਾਂ ਹੀ ਐਨਕਾਊਂਟਰ ਵਿਚ ਮਾਰਿਆ ਗਿਆ ਹੈ।

ਅੱਜ ਮੰਗਲਵਾਰ ਨੂੰ ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਹੈ ਕਿ ਬਿਕਰੂ ਕਾਂਡ ਦੇ ਇਕ ਹੋਰ ਆਰੋਪੀ ਸ਼ਸ਼ੀਕਾਂਤ ਨੂੰ ਗਿਰਫਤਾਰ ਕਰ ਲਿਆ ਹੈ ਜਿਸ ਉੱਤੇ 50 ਹਜ਼ਾਰ ਰੁਪਏ ਦਾ ਇਨਾਮ ਸੀ। ਪੁੱਛਗਿੱਛ ਦੌਰਾਨ ਸ਼ਸ਼ੀਕਾਂਤ ਦੁਆਰਾ ਕੀਤੇ ਖੁਲਾਸੇ ਮਗਰੋਂ ਪੁਲਿਸ ਨੇ ਵਿਕਾਸ ਦੁਬੇ ਦੇ ਘਰੋਂ ਇਕ ਏਕੇ-47 ਅਤੇ 17 ਕਾਰਤੂਸ ਬਰਾਮਦ ਕੀਤੇ ਹਨ। ਉੱਥੇ ਹੀ ਸ਼ਸ਼ੀਕਾਂਤ ਦੇ ਘਰੋਂ ਪੁਲਿਸ ਨੂੰ ਇੰਸਾਸ ਰਾਇਫਲ ਮਿਲੀ ਹੈ। ਏਡੀਜੀ ਪ੍ਰਸ਼ਾਂਤ ਕੁਮਾਰ ਨੇ ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਇਸ ਪੂਰੇ ਮਾਮਲੇ ਵਿਚ 21 ਆਰੋਪੀ ਸਨ ਜਿਨ੍ਹਾਂ ਵਿਚੋਂ 6- ਵਿਕਾਸ ਦੁਬੇ, ਰਾਜਰਾਮ, ਅਤੁਲ ਦੁਬੇ, ਅਮਰ ਦੁਬੇ, ਪ੍ਰਭਾਤ ਮਿਸ਼ਰਾ ਅਤੇ ਪ੍ਰਵੀਨ ਦੁਬੇ ਐਨਕਾਊਂਟਰ ਵਿਚ ਢੇਰ ਕੀਤੇ ਜਾ ਚੁੱਕੇ ਹਨ। ਜਦਕਿ ਚਾਰ ਮੁਲਜ਼ਮ ਸ਼ਿਆਮੂ ਵਾਜਪੇਈ, ਜਹਾਨ ਯਾਦਵ, ਦਯਾਸ਼ੰਕਰ ਅਗਨੀਹੋਤਰੀ ਅਤੇ ਸ਼ਸ਼ੀਕਾਂਤ ਹਿਰਾਸਤ ਵਿਚ ਲਏ ਜਾ ਗਏ ਹਨ।

ਦੱਸ ਦਈਏ ਕਿ 2 ਜੁਲਾਈ ਦੀ ਰਾਤ ਨੂੰ ਕਾਨਪੁਰ ਦੇਹਾਤ ਦੇ ਚੌਬੇਪੂਰ ਥਾਣਾ ਇਲਾਕੇ ਅਧੀਨ ਪੈਂਦੇ ਬਿਕਰੂ ਪਿੰਡ ਵਿਚ ਰੇਡ ਕਰਨ ਗਈ ਪੁਲਿਸ ਉੱਤੇ ਵਿਕਾਸ ਦੁਬੇ ਅਤੇ ਉਸਦੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ ਸੀ ਜਿਸ ਦੌਰਾਨ ਇਕ ਡੀਐਸਪੀ ਸਮੇਤ 8 ਪੁਲਿਸਕਰਮੀ ਸ਼ਹੀਦ ਹੋ ਗਏ ਸਨ। ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਵਿਕਾਸ ਦੁਬੇ ਅਤੇ ਉਸ ਦੇ ਸਾਥੀ ਪੁਲਿਸ ਦੇ ਹਥਿਆਰ ਖੋਹ ਕੇ ਉੱਥੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ ਸਨ।

Leave a Reply

Your email address will not be published. Required fields are marked *