ਚੰਡੀਗੜ੍ਹ : ਮੋਗਾ ਤੋਂ ਵਿਧਾਇਕ ਡਾ. ਹਰਜੋਤ ਕਮਲ ਨੂੰ ਟਿਕਟ ਨਹੀਂ ਦਿੱਤੀ ਗਈ, ਜਿਸ ਕਾਰਣ ਉਨ੍ਹਾਂ ਵਿਚ ਇਹ ਨਿਰਾਸ਼ਾ ਪਾਈ ਜਾ ਰਹੀ ਹੈ। ਜਿਸ ਤੋਂ ਬਾਅਦ ਹੁਣ ਡਾ. ਹਰਜੋਤ ਕਮਲ ਵਲੋਂ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਬਾਲੀਵੁੱਡ ਐਕਟਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਜਦੋਂ ਕਾਂਗਰਸ ਵਿਚ ਸ਼ਾਮਲ ਕੀਤਾ ਗਿਆ ਅਤੇ ਪਹਿਲਾਂ ਹੀ ਇਹ ਸੰਕੇਤ ਦੇ ਦਿੱਤੇ ਸਨ ਕਿ ਮਾਲਵਿਕਾ ਸੂਦ ਮੋਗਾ ਤੋਂ ਚੋਣ ਲੜਣਗੇ। ਉਸ ਦੌਰਾਨ ਡਾ. ਹਰਜੋਤ ਕਮਲ ਅਤੇ ਉਨ੍ਹਾਂ ਦੇ ਹਲਕੇ ਦੇ ਪੰਚਾਂ-ਸਰਪੰਚਾਂ ਵਿਚ ਇਹ ਰੋਸ ਪਾਇਆ ਜਾ ਰਿਹਾ ਸੀ ਕਿ ਹਰਜੋਤ ਕਮਲ ਵਲੋਂ ਪਾਰਟੀ ਲਈ ਇੰਨੀ ਮਿਹਨਤ ਕੀਤੀ ਗਈ ਇਸ ਦੇ ਬਾਵਜੂਦ ਹਰਜੋਤ ਕਮਲ ਨੂੰ ਨੂੰ ਟਿਕਟ ਨਹੀਂ ਦਿੱਤੀ ਗਈ।



