ਬਠਿੰਡਾ- ਰਾਮਾ ਮੰਡੀ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਚ ਅੱਜ ਇਕ ਦਰਦਨਾਕ ਹਾਦਸਾ ਹੋ ਗਿਆ। ਇਥੇ ਯੂਨਿਟ ਵਿਚ ਕੰਮ ਕਰਦੇ ਵੇਲੇ ਇਕ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਭਿਸ਼ੇਕ ਦੇ ਰੂਪ ਵਿਚ ਕੀਤੀ ਗਈ ਹੈ, ਜੋ ਹਰਿਆਣਾ ਦੇ ਸਿਰਸਾ ਜ਼ਿਲੇ ਦਾ ਰਹਿਣ ਵਾਲਾ ਸੀ।
Also Read: ਪੰਜਾਬ ਸਰਕਾਰ ਵਲੋਂ 3 IAS ਅਧਿਕਾਰੀਆਂ ਦੇ ਤਬਾਦਲੇ, ਮਲੇਰਕੋਟਲਾ DC ਦੀ ਵੀ ਬਦਲੀ
ਹਾਲਾਂਕਿ ਰਿਫਾਇਨਰੀ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਮਜ਼ਦੂਰ ਨੇ ਸੇਫਟੀ ਕਿੱਟ ਨਹੀਂ ਪਾਈ ਸੀ। ਉਥੇ ਹੀ ਮਜ਼ਦੂਰ ਦੀ ਮੌਤ ਤੋਂ ਬਾਅਦ ਉਸ ਦੇ ਸਾਥੀਆਂ ਨੇ ਹੰਗਾਮਾ ਕਰ ਦਿੱਤਾ। ਉਨ੍ਹਾਂ ਨੇ ਤੋੜਭੰਨ ਕਰਨ ਤੋਂ ਬਾਅਦ ਗੱਡੀਆਂ ਨੂੰ ਅੱਗ ਵੀ ਲਾ ਦਿੱਤੀ। ਇਸ ਹਾਦਸੇ ਵਿਚ ਇਕ ਪ੍ਰਵਾਸੀ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
Also Read: ਪੰਜਾਬ ਪੁਲਿਸ ‘ਚ ਗੈਰ-ਪੰਜਾਬੀਆਂ ਦੀ ਭਰਤੀ ਦਾ ਮਸਲਾ ਭਖਿਆ, ਰੰਧਾਵਾ ਨੇ 7 ਦਿਨਾਂ ‘ਚ ਮੰਗੀ ਰਿਪੋਰਟ



