ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨੀ ਰੇਂਜਰਾਂ ਨੇ ਦਿਨ ਦੇ ਹਿਸਾਬ ਨਾਲ ਨਸ਼ਾ ਤਸਕਰਾਂ ਨਾਲ ਤਾਲਮੇਲ ਕੀਤਾ ਹੋਇਆ ਸੀ, ਜਿਸ ਜ਼ਰੀਏ ਪਾਕਿਸਤਾਨੀ ਤਸਕਰ ਭਾਰਤੀ ਖੇਤਰ ਦੇ ਕੰਢਿਆ ‘ਤੇ ਆਕੇ ਹੈਰੋਇਨ ਅਤੇ ਅਸਲਲਾ ਦੀ ਖੇਪ ਨੂੰ ਲੁਕਾਉਂਦੇ ਸਨ। ਇਹ ਖੁਲਾਸਾ ਕਾਉਂਟਰ ਇੰਟੈਲੀਜੈਂਸ ਹੱਖ ਚੜ੍ਹੇ ਤਸਕਰਾਂ ਨੇ ਆਪ ਕਬੂਲੀ ਹੈ। ਕਾਉਂਟਰ ਇੰਟੈਲੀਜੈਂਸ ਦੇ ਏਆਈਜੀ ਨਰਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ, ਇਸ ਸਾਲ ਉਨ੍ਹਾਂ ਦੀ ਟੀਮ ਨੇ ਪਾਕਿਸਤਾਨ ਤੋਂ ਕਰੀਬ 10 ਕਿੱਲੋ ਹੈਰੋਇਨ ਸਮੇਤ 10 ਤਸਕਰਾਂ ਨੂੰ ਕਾਬੂ ਕੀਤਾ ਹੈ।
ਕਈ ਤਸਕਰਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ, ਪਾਕਿ ਤਸਕਰਾਂ ਦੇ ਹਰ ਰੋਜ਼ ਪਾਕਿਸਤਾਨੀ ਰੇਂਜਰਾਂ ਨਾਲ ਸਮਝੌਤੇ ਹੁੰਦੇ ਹਨ। ਇਸ ਤੋਂ ਬਾਅਦ ਪਾਕਿ ਸਮੱਗਲਰ ਉਸੇ ਰਸਤੇ ਰਾਹੀਂ ਹੈਰੋਇਨ ਅਤੇ ਅਸਲਾ ਦੀਆਂ ਖੇਪਾਂ ਆਪਣੇ ਖੇਤਰ ਵਿੱਚ ਭਾਰਤੀ ਸਾਥੀ ਨੂੰ ਭੇਜਦੇ ਰਹਿੰਦੇ ਹਨ। ਏਆਈਜੀ ਨੇ ਦੱਸਿਆ ਕਿ 2017 ਵਿੱਚ ਕਾਉਂਟਰ ਇੰਟੈਲੀਜੈਂਸ ਸਟੇਸ਼ਨ ਫਾਜ਼ਿਲਕਾ ਵਿੱਚ ਸਥਾਪਿਤ ਕੀਤਾ ਗਿਆ ਸੀ, ਉਦੋਂ ਤੋਂ ਕਈ ਵੱਡੇ ਤਸਕਰਾਂ ਨੂੰ ਫੜ ਕੇ ਜੇਲ੍ਹਾਂ ਦਾ ਰਸਤਾ ਦਿਖਾਇਆ ਜਾ ਚੁੱਕਿਆ ਹੈ।
ਅਜਿਹੇ 70 ਤਸਕਰਾਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ। ਕਾਉਂਟਰ ਇੰਟੈਲੀਜੈਂਸ ਉਕਤ ਤਸਕਰਾਂ ਦੀ ਜ਼ਮਾਨਤ ਦੀ ਇਜਾਜ਼ਤ ਨਹੀਂ ਦੇ ਰਿਹਾ। ਉਨ੍ਹਾਂ ਦੀਆਂ ਟੀਮਾਂ ਸਰਹੱਦੀ ਖੇਤਰ ਦੇ ਸ਼ਰਾਰਤੀ ਅਨਸਰਾਂ ‘ਤੇ ਵੀ ਡੂੰਘੀ ਨਜ਼ਰ ਰੱਖ ਰਹੀਆਂ ਹਨ। ਬਠਿੰਡਾ ਰੇਂਜ ਦੇ ਏਆਈਜੀ ਅਜੇ ਮੱਲੂਜਾ ਦਾ ਕਹਿਣਾ ਹੈ ਕਿ, ਪਹਿਲਾਂ ਦੇ ਮੁਕਾਬਲੇ ਪਾਕਿਸਤਾਨ ਤੋਂ ਹੈਰੋਇਨ ਦੀ ਕੋਈ ਵੱਡੀ ਖੇਪ ਨਹੀਂ ਆਈ ਕਿਉਂਕਿ ਸਾਰੇ ਵੱਡੇ ਤਸਕਰਾਂ ਨੂੰ ਜੇਲ੍ਹਾਂ ਦਾ ਰਸਤਾ ਦਿਖਾਇਆ ਜਾ ਚੁੱਕਿਆ ਹੈ।
ਇੱਕ ਸਵਾਲ ਦਾ ਜਵਾਬ ਦਿੰਦਿਆ, ਅਜੇ ਮੱਲੂਜਾ ਨੇ ਕਿਹਾ ਕਿ, ਉਨ੍ਹਾਂ ਦੇ ਖੇਤਰ ਵਿੱਚ ਤਸਕਰ ਅਜਿਹੀ ਹਰਕਤ ਕਰਨ ‘ਚ ਨਾਕਾਮ ਸਾਬਿਤ ਹੋਏ ਹਨ। ਰਾਤ ਦੇ ਵੇਲ੍ਹੇ ਪਿੰਡ ਵਾਸੀਆਂ ਨੇ ਡਰੋਨ ਦੀ ਰੋਸ਼ਨੀ ਅਸਮਾਨ ‘ਚ ਜਰੂਰ ਦੇਖੀ ਸੀ।
ਬੀਐਸਐਫ ਨੇ ਇਸ ਸਾਲ 206 ਕਿਲੋਗ੍ਰਾਮ ਹੈਰੋਇਨ ਫੜੀ
ਪਾਕਿ ਰੇਂਜਰਾਂ ਨਾਲ ਸਮਝੌਤੇ ਦੇ ਚਲਦਿਆਂ, ਪਾਕਿਸਤਾਨੀ ਤਸਕਰਾਂ ਨੇ ਇਸ ਸਾਲ 206 ਕਿਲੋ ਹੈਰੋਇਨ ਭਾਰਤ-ਪਾਕਿ ਸਰਹੱਦ ‘ਤੇ ਭੇਜੀ ਸੀ, ਜਿਸ ਨੂੰ ਬੀਐਸਐਫ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਨੇ ਫੜ ਲਿਆ। ਇਸੇ ਤਰ੍ਹਾਂ ਪਾਕਿ ਤਸਕਰਾਂ ਨੇ ਵੀ ਅਸਲ ਵਿੱਚ ਭਾਰਤੀ ਤਸਕਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਬੀਐਸਐਫ ਨੇ ਇਸ ਸਾਲ ਦਸ ਵਿਦੇਸ਼ੀ ਪਿਸਤੌਲ, 455 ਕਾਰਤੂਸ, ਇਕ ਕਿੱਲੋ ਤੋਂ ਵੱਧ ਅਫੀਮ ਅਤੇ 21 ਪਾਕਿਸਤਾਨੀ ਮੋਬਾਈਲ ਸਿਮ ਕਾਰਡ ਫੜ੍ਹ ਉਨ੍ਹਾਂ ਦੇ ਇਰਾਦਿਆਂ ਨੂੰ ਨਾਕਾਮ ਸਾਬਿਤ ਕੀਤਾ ਹੈ। ਦੇਸ਼ ਦੀ ਸੇਨਾ ਦੇਸ਼ ਦੀ ਸੇਵਾ ‘ਚ ਪਾਕਿ ਤਸਕਰਾਂ ਦੀ ਬਹੁਤ ਵੱਡੀ ਸਾਜਿਸ ਨੂੰ ਸਫਲ ਹੋਣ ਤੋਂ ਰੋਕਿਆ ਹੈ।


