ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਔਰਤ ਇੱਕ ਰੇਹੜੀ ਦੇ ਫਲਾਂ ਨੂੰ ਸੜਕ ‘ਤੇ ਸੁੱਟਦੀ ਨਜ਼ਰ ਆ ਰਹੀ ਹੈ। ਔਰਤ ਇਕ-ਇਕ ਕਰਕੇ ਪਪੀਤਾ ਸੜਕ ‘ਤੇ ਸੁੱਟ ਰਹੀ ਹੈ। ਇਹ ਘਟਨਾ 4 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਦਰਅਸਲ, ਇਸ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਸੜਕ ‘ਤੇ ਖੜੀ ਕਾਰ ‘ਤੇ ਹਲਕਾ ਜਾ ਛੂਹ ਜਾਣ ‘ਤੇ ਔਰਤ ਗੁੱਸੇ ਵਿਚ ਆ ਜਾਂਦੀ ਹੈ ਅਤੇ ਪਪੀਤੇ ਰੇਹੜੀ ਤੋਂ ਚੁੱਕ ਕੇ ਹੇਠਾਂ ਸੁੱਟ ਦਿੰਦੀ ਹੈ।
Also Read : ਖਰੜ ‘ਚ AAP ਦਾ ਡੋਰ-ਟੂ-ਡੋਰ ਪ੍ਰਚਾਰ, ਕੇਜਰੀਵਾਲ ਨੇ ਕੀਤੀ ਲੋਕਾਂ ਨਾਲ ਮੁਲਾਕਾਤ
ਇਸ ਮਾਮਲੇ ‘ਚ ਭੋਪਾਲ ਦੇ ਕਲੇਕਟਰ ਨੇ ਵੀ ਟਵੀਟ ‘ਚ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਭੋਪਾਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇੱਕ ਔਰਤ ਫਲਾਂ ਨੂੰ ਜ਼ਮੀਨ ‘ਤੇ ਸੁੱਟੀ ਨਜ਼ਰ ਆ ਰਹੀ ਹੈ। ਉਕਤ ਮਾਮਲੇ ਦਾ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਉਕਤ ਔਰਤ ਅਤੇ ਹੱਥ-ਗੱਡੀ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਤਾਂ ਜੋ ਉਚਿਤ ਕਾਰਵਾਈ ਯਕੀਨੀ ਬਣਾਈ ਜਾ ਸਕੇ।
Also Read : PM ਮੋਦੀ ਸੁਰੱਖਿਆ ‘ਚ ਕੁਤਾਹੀ ਮਾਮਲਾ : ਸੁਪਰੀਮ ਕੋਰਟ ਨੇ ਜਾਂਚ ਲਈ ਬਣਾਈ 5 ਮੈਂਬਰੀ ਕਮੇਟੀ
The woman seen in the video is a professor in one of the Bhopal’s private university. She started throwing the fruits of the fruit vendor after her parked car was slightly touched. The vendor kept requesting her helplessnessly, that he will repair it…not to throw his fruits. pic.twitter.com/MgmaK7uz8j
— Ritesh J. (@riteshjyotii) January 11, 2022



