ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅੱਠ ਦਿਨਾ ਦਾ ਰਿਮਾਂਡ ਮਿਲਿਆ ਹੈ। ਅੱਜ ਸਵੇਰੇ ਪੇਸ਼ੀ ਤੋਂ ਬਾਆਦ ਅਦਾਲਤ ਨੇ ਪੁਲਿਸ ਨੂੰ ਅੱਠ ਦਿਨਾ ਦਾ ਰਿਮਾਂਡ ਦਿੱਤਾ ਹੈ, ਜਦਕਿ ਪੁਲਿਸ ਨੇ 14 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਰਾਣਾ ਕੰਧੋਵਾਲੀਆ ਕੇਸ ‘ਚ ਲਾਰੈਂਸ ਤੋਂ ਪੁੱਛਗਿੱਛ ਹੋਵੇਗੀ। ਦੇਰ ਰਾਤ ਲਾਰੈਂਸ ਨੂੰ ਮਾਨਸਾ ਤੋਂ ਅੰਮ੍ਰਿਤਸਰ ਲਿਆਂਦਾ ਸੀ।
Also Read: Texas: ਸੈਨ ਐਂਟੋਨੀਓ ‘ਚ ਟਰੱਕ ‘ਚੋਂ ਮਿਲੀਆਂ 46 ਲੋਕਾਂ ਦੀਆਂ ਲਾਸ਼ਾਂ, ਜਾਂਚ ‘ਚ ਲੱਗੀ ਪੁਲਿਸ
ਅੰਮ੍ਰਿਤਸਰ ਪੁਲਿਸ ਨੂੰ 24 ਘੰਟੇ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਸੀ। ਰਾਣਾ ਕੰਧੋਵਾਲੀਆ ਦੀ ਅਗਸਤ 2021 ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੰਧੋਵਾਲੀਆ ਕਤਲ ਕੇਸ ‘ਚ ਮਜੀਠਾ ਰੋਡ ਥਾਣੇ ਦੀ ਪੁਲਿਸ ਨੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਤੇ ਇਕ ਦਰਜਨ ਸ਼ਾਰਪ ਸ਼ੂਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੰਜਾਬ ਦੇ ਮਾਝਾ ਖੇਤਰ ਵਿੱਚ ਬਿਸ਼ਨੋਈ ਗੈਂਗ ਦਾ ਸਹਿਯੋਗੀ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਇਸ ਕੇਸ ਵਿੱਚ ਮੁੱਖ ਮੁਲਜ਼ਮ ਹੈ।
Also Read: ਪੰਜਾਬ ਵਿਧਾਨ ਸਭਾ ਸੈਸ਼ਨ 2022: ਅਗਨੀਪਥ ਯੋਜਨਾ ਦਾ ਭਾਜਪਾ ਨੂੰ ਛੱਡ ਸਾਰੀਆਂ ਪਾਰਟੀਆਂ ਨੇ ਕੀਤਾ ਜੰਮ ਕੇ ਵਿਰੋਧ
ਜ਼ਿਕਰਯੋਗ ਹੈ ਕਿ ਅਗਸਤ 2021 ਵਿੱਚ ਅੰਮ੍ਰਿਤਸਰ ਵਿੱਚ ਰਾਣਾ ਕੰਧੋਵਾਲੀਆ ਨੂੰ ਉਦੋਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਹਸਪਤਾਲ ਵਿਖੇ ਇੱਕ ਔਰਤ ਦਾ ਪਤਾ ਲੈਣ ਆਇਆ ਸੀ। ਪੁਲਿਸ ਇਸ ਮਾਮਲੇ ਵਿੱਚ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਣਾ ਕੰਧੋਵਾਲੀਆ ਅਤੇ ਜੱਗੂ ਭਗਵਾਨਪੁਰੀਆ ਦੀ ਆਪਸ ਵਿਚ ਦੁਸ਼ਮਣੀ ਚੱਲ ਰਹੀ ਸੀ ,ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਹੈl



