Amritsar Encounter : ਰੋਪੜ ‘ਚ ‘ਮਨੀ ਪ੍ਰਿੰਸ’ ਜ਼ਖ਼ਮੀ, ਡਰੱਗ ਤੇ ਲੁੱਟ-ਖੋਹ ਦੇ ਵੱਡੇ ਨੈੱਟਵਰਕ ਦਾ ਭਾਂਡਾ ਫੋੜਿਆ

ਅੰਮ੍ਰਿਤਸਰ: ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਅਤੇ ਖ਼ਤਰਨਾਕ ਅਪਰਾਧੀ ਮਨੀ ਪ੍ਰਿੰਸ…

Amritsar Encounter (1)

ਅੰਮ੍ਰਿਤਸਰ: ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਅਤੇ ਖ਼ਤਰਨਾਕ ਅਪਰਾਧੀ ਮਨੀ ਪ੍ਰਿੰਸ ਵਿਚਾਲੇ ਰੋਪੜ ਇਲਾਕੇ ਵਿੱਚ ਮੁਕਾਬਲਾ ਹੋ ਗਿਆ। ਇਸ ਐਨਕਾਊਂਟਰ ਦੌਰਾਨ ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਵਿੱਚ ਮਨੀ ਪ੍ਰਿੰਸ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਕਾਰਵਾਈ ਨਾਲ ਪੁਲਿਸ ਨੇ ਡਰੱਗ ਤਸਕਰੀ ਅਤੇ ਕਾਰ ਸਨੈਚਿੰਗ ਦੇ ਇੱਕ ਅੰਤਰ-ਜ਼ਿਲ੍ਹਾ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਹੈਰੋਇਨ, ਡਰੱਗ ਮਨੀ ਅਤੇ ਲਗਜ਼ਰੀ ਕਾਰ ਬਰਾਮਦ

ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ (ਡੀ) ਅਦਿੱਤਿਆ ਵਾਰੀਅਰ ਨੇ ਦੱਸਿਆ ਕਿ ਇਸ ਕੜੀ ਦੀ ਸ਼ੁਰੂਆਤ 11 ਜਨਵਰੀ ਨੂੰ ਹੋਈ, ਜਦੋਂ ਥਾਣਾ ਕੰਬੋ ਦੀ ਪੁਲਿਸ ਨੇ ਲਵਜੀਤ ਸਿੰਘ ਨਾਮਕ ਨੌਜਵਾਨ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ 60 ਗ੍ਰਾਮ ਹੈਰੋਇਨ, 90 ਹਜ਼ਾਰ ਰੁਪਏ ਡਰੱਗ ਮਨੀ ਅਤੇ ਇੱਕ ਕਰੋਲਾ ਕਾਰ ਬਰਾਮਦ ਕੀਤੀ ਗਈ। ਲਵਜੀਤ ਕੋਲੋਂ ਹੋਈ ਪੁੱਛਗਿੱਛ ਦੌਰਾਨ ਹੀ ਮਨੀ ਪ੍ਰਿੰਸ ਅਤੇ ਵਿਦੇਸ਼ ਬੈਠੇ ਗੁਰਪ੍ਰੀਤ ਸਿੰਘ ਉਰਫ਼ ਕ੍ਰਿਸ਼ਨਾ ਦੇ ਨਾਮ ਸਾਹਮਣੇ ਆਏ ਸਨ।

ਰੋਪੜ ਚ ਹੋਇਆ ਇਨਕਾਊਂਟਰ

ਪੁਲਿਸ ਦੇ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਮਨੀ ਪ੍ਰਿੰਸ ਰੋਪੜ ਦੇ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹੈ। ਡੀ.ਐਸ.ਪੀ (ਡੀ) ਨਾਗਰਾ ਦੀ ਅਗਵਾਈ ਵਿੱਚ ਜਦੋਂ ਪੁਲਿਸ ਨੇ ਘੇਰਾਬੰਦੀ ਕੀਤੀ ਤਾਂ ਮਨੀ ਪ੍ਰਿੰਸ ਨੇ ਪੁਲਿਸ ਪਾਰਟੀ ‘ਤੇ ਤਿੰਨ ਫਾਇਰ ਕੀਤੇ। ਪੁਲਿਸ ਨੇ ਬਚਾਅ ਵਿੱਚ ਜਵਾਬੀ ਗੋਲੀਬਾਰੀ ਕੀਤੀ, ਜਿਸ ਵਿੱਚ ਦੋ ਗੋਲੀਆਂ ਲੱਗਣ ਕਾਰਨ ਮਨੀ ਪ੍ਰਿੰਸ ਜ਼ਖ਼ਮੀ ਹੋ ਗਿਆ। ਮੌਕੇ ਤੋਂ ਇੱਕ ਪਿਸਤੌਲ ਅਤੇ ਚੋਰੀ ਦੀ ਕਰੋਲਾ ਕਾਰ ਬਰਾਮਦ ਹੋਈ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਮੁਕਾਬਲੇ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਜ਼ਖ਼ਮੀ ਨਹੀਂ ਹੋਇਆ।

ਵੱਡੀਆਂ ਵਾਰਦਾਤਾਂ ਦੇ ਖੁਲਾਸੇ

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਕ੍ਰਿਸ਼ਨਾ ਵਿਦੇਸ਼ ਵਿੱਚ ਬੈਠ ਕੇ ਮਨੀ ਪ੍ਰਿੰਸ ਰਾਹੀਂ ਪੰਜਾਬ ਵਿੱਚ ਫਿਰੌਤੀ (ਐਕਸਟੋਰਸ਼ਨ) ਅਤੇ ਤਸਕਰੀ ਦਾ ਧੰਦਾ ਚਲਾ ਰਿਹਾ ਸੀ। ਮਨੀ ਪ੍ਰਿੰਸ ਅੰਮ੍ਰਿਤਸਰ ਅਤੇ ਤਰਨ ਤਾਰਨ ਵਿੱਚ ਹਥਿਆਰ ਦੀ ਨੋਕ ‘ਤੇ ਕਾਰਾਂ ਖੋਹਣ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ। ਪੁਲਿਸ ਮੁਤਾਬਕ ਦੋਸ਼ੀਆਂ ਦੇ ਫੜੇ ਜਾਣ ਨਾਲ ਇਲਾਕੇ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਠੱਲ੍ਹ ਪਵੇਗੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/double-murder-elderly-couple-brutally-murdered-bodies-tied-hands-and-feet-thrown-into-room/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ 

Leave a Reply

Your email address will not be published. Required fields are marked *