ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਵਿੱਚ ਪੁਲਿਸ ਨੇ ਆਪਣਾ ਸਰਚ ਅਭਿਆਨ ਸ਼ੁਰੂ ਕੀਤਾ ਹੋਇਆ ਹੈ। ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਪੁਲਿਸ ਨੇ ਗੁਪਤ ਸੁਚਨਾ ਮਿਲੀ ਕਿ ਉੱਥੇ ਦੇ ਕੰਪਨੀ ਬਾਗ ਵਿੱਚ ਬੰਬ ਹੈ ਨਾਲ ਹੀ ਦਹਿਸ਼ਤਗਰਦ ਦੇ ਲੁੱਕੇ ਹੋਣ ਦੀ ਵੀ ਜਾਣਕਾਰੀ ਮਿਲੀ।
ਇਸਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਕਰੀਬ 6 ਘੰਟੇ ਤੱਕ ਛਾਣਬੀਨ ਕੀਤੀ। ਇਸ ਦੌਰਾਨ ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਫਿਲਹਾਲ ਪੁਲਿਸ ਨੇ ਸੁੱਰਖਿਆ ਦੇ ਪੁੱਖਤਾ ਇਤਜਾਮ ਕੀਤੇ ਹੋਏ ਹਨ।


