ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇਸ ਵੇਲੇ ਚਰਚਾ ਦਾ ਵਿਸ਼ਾ ਬਣ ਗਏ ਹਨ। ਉਨ੍ਹਾਂ ਦਾ ਹਾਲ ਹੀ ਵਿਚ ਦਾ ਗੀਤ ‘ਸੋਡਾ ਵਾਟਰ’ ਰਿਲੀਜ਼ ਹੋਇਆ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਵਿਚ ਕੱਚਾ ਬਦਾਮ ਗੀਤ ਨਾਲ ਫੇਮਸ ਹੋਈ ਅੰਜਲੀ ਅਰੋੜਾ ਨਜ਼ਰ ਆ ਰਹੀ ਹੈ। ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇਸ ਗਾਣੇ ਦੀ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।
ਇਨ੍ਹਾਂ ਤਸਵੀਰਾਂ ਵਿਚ ਐਮੀ ਵਿਰਕ ਨਾਲ ਅੰਜਲੀ ਅਰੋੜਾ ਨਾਲ ਨਜ਼ਰ ਆ ਰਹੇ ਹਨ। ਦੋਵੇਂ ਦੇ ਇਸ ਹੌਟ ਅੰਦਾਜ਼ ਨੂੰ ਵੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਐਮੀ ਨੇ ਕੈਪਸ਼ਨ ਵਿੱਚ ਲਿਖਿਆ ਫੋਟੋ ਇਕੱਠਿਆਂ ਦੀ ਖਿੱਚਵਾਂਗੇ, ਅੱਖੀਆਂ ਤੇ ਲਾ ਕੇ ਫੈਂਡੀ।
ਪਰ ਇਨ੍ਹਾਂ ਵੀਡੀਓਜ਼ ਤੇ ਤਸਵੀਰਾਂ ਕਾਰਨ ਐਮੀ ਵਿਰਕ ਬੁਰੀ ਤਰ੍ਹਾਂ ਟਰੋਲ ਹੋ ਗਏ। ਉਨ੍ਹ੍ਵਾਂ ਦੇ ਟਰੋਲ ਹੋਣ ਦੀ ਵਜ੍ਹਾ ਬਣੀ ਇਸ ਗਾਣੇ ਦੀ ਅਦਾਕਾਰਾ। ਕੱਚਾ ਬਾਦਾਮ ਗਰਲ ਵਜੋਂ ਜਾਣੀ ਜਾਂਦੀ ਅੰਜਲੀ ਅਰੋੜਾ ਇਸ ਗਾਣੇ ਵਿਚ ਪ੍ਰਸ਼ੰਸਕਾਂ ਨੂੰ ਜਚੀ ਨਹੀਂ। ਇਹੀ ਕਾਰਨ ਹੈ ਕਿ ਲਗਾਤਾਰ ਇਕ ਤੋਂ ਬਾਅਦ ਇਕ ਕੁਮੈਂਟ ਡਿਗਣ ਲੱਗੇ। ਕਈ ਯੂਜ਼ਰਜ਼ ਨੇ ਤਾਂ ਇਹ ਵੀ ਪੁੱਛ ਲਿਆ, ‘ਐਮੀ ਭਾਜੀ ਤੁਹਾਡੀ ਅਜਿਹੀ ਕੀ ਮਜਬੂਰੀ ਸੀ। ‘
ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਭਾਈ ਮੈਂ ਅਨਫਾਲੋ ਕਰ ਦੇਵਾਂਗਾ, ਜੇਕਰ ਇਹ ਸਭ ਵੇਖਣਾ ਪਿਆ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਐਮੀ ਭਾਈ ਅਜਿਹੀ ਵੀ ਕੀ ਮਜ਼ਬੂਰੀ ਸੀ…।
ਐਮੀ ਵਿਰਕ ਉਤੇ ਭੜਕੇ ਪ੍ਰਸ਼ੰਸਕ, ਦੇ ਰਹੇ Unfollow ਕਰਨ ਦੀ ‘ਧਮਕੀ’, ਪੁੱਛਿਆ ‘ਇਦਾਂ ਕਿਉਂ ਕੀਤਾ, ਕੀ ਮਜਬੂਰ ਸੀ’, ਜਾਣੋ ਪੂਰਾ ਮਾਮਲਾ
ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇਸ ਵੇਲੇ ਚਰਚਾ ਦਾ ਵਿਸ਼ਾ ਬਣ ਗਏ ਹਨ। ਉਨ੍ਹਾਂ ਦਾ ਹਾਲ ਹੀ ਵਿਚ ਦਾ ਗੀਤ ‘ਸੋਡਾ ਵਾਟਰ’ ਰਿਲੀਜ਼…
