ਅਮਲੋਹ ਨੂੰ ਮਿਲੀ ਵੱਡੀ ਸੌਗਾਤ: ਓਲੰਪੀਅਨ ਅਰਜਨ ਸਿੰਘ ਚੀਮਾ ਦੇ ਨਾਂ ‘ਤੇ 2.10 ਕਰੋੜ ਦੀ ਰਾਸ਼ਟਰੀ ਪੱਧਰੀ ਸ਼ੂਟਿੰਗ ਰੇਂਜ ਦਾ ਉਦਘਾਟਨ

ਅਮਲੋਹ: ਹਲਕਾ ਅਮਲੋਹ ਦੇ ਖੇਡ ਜਗਤ ਲਈ ਅੱਜ ਦਾ ਦਿਨ ਇਤਿਹਾਸਕ ਰਿਹਾ। ਨਗਰ ਕੌਂਸਲ ਵੱਲੋਂ ਮਹਾਰਾਜਾ ਅਗਰਸੈਨ ਪਾਰਕ ਵਿੱਚ ਸ਼ਹਿਰ ਦੇ ਮਾਣ ਅਤੇ ਪ੍ਰਸਿੱਧ ਓਲੰਪੀਅਨ…

ਹਲਕਾ ਅਮਲੋਹ ਦੇ ਖੇਡ ਜਗਤ ਲਈ ਅੱਜ ਦਾ ਦਿਨ ਇਤਿਹਾਸਕ ਰਿਹਾ। ਨਗਰ ਕੌਂਸਲ ਵੱਲੋਂ ਮਹਾਰਾਜਾ ਅਗਰਸੈਨ ਪਾਰਕ ਵਿੱਚ ਸ਼ਹਿਰ ਦੇ ਮਾਣ

ਅਮਲੋਹ: ਹਲਕਾ ਅਮਲੋਹ ਦੇ ਖੇਡ ਜਗਤ ਲਈ ਅੱਜ ਦਾ ਦਿਨ ਇਤਿਹਾਸਕ ਰਿਹਾ। ਨਗਰ ਕੌਂਸਲ ਵੱਲੋਂ ਮਹਾਰਾਜਾ ਅਗਰਸੈਨ ਪਾਰਕ ਵਿੱਚ ਸ਼ਹਿਰ ਦੇ ਮਾਣ ਅਤੇ ਪ੍ਰਸਿੱਧ ਓਲੰਪੀਅਨ ਅਰਜਨ ਸਿੰਘ ਚੀਮਾ ਦੇ ਨਾਂ ‘ਤੇ ਬਣੀ ਅਤਿ-ਆਧੁਨਿਕ ਸ਼ੂਟਿੰਗ ਰੇਂਜ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਪ੍ਰੋਜੈਕਟ ਦਾ ਉਦਘਾਟਨ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਖੁਦ ਓਲੰਪੀਅਨ ਅਰਜਨ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਕੀਤਾ ਗਿਆ।

2.10 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਆਧੁਨਿਕ ਖੇਡ ਮਹਿਲ

ਵਿਧਾਇਕ ਗੈਰੀ ਬੜਿੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਭਗ 2 ਕਰੋੜ 10 ਲੱਖ 61 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਇਹ ਸ਼ੂਟਿੰਗ ਰੇਂਜ ਨਵੀਨਤਮ ਸਹੂਲਤਾਂ ਨਾਲ ਲੈਸ ਹੈ। ਰੇਂਜ ਵਿੱਚ ਕੁੱਲ 20 ਲਾਈਨਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 10 ਆਟੋਮੈਟਿਕ ਅਤੇ 10 ਮੈਨੁਅਲ ਹਨ। ਖਿਡਾਰੀਆਂ ਲਈ ਪੂਰੀ ਤਰ੍ਹਾਂ ਏਸੀ (AC) ਮਾਹੌਲ, ਉੱਚ ਪੱਧਰੀ ਟ੍ਰੇਨਿੰਗ ਸਹੂਲਤਾਂ ਅਤੇ ਸੁਰੱਖਿਅਤ ਲਾਕਰਾਂ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਹਲਕੇ ਦਾ ਪਹਿਲਾ ਅਜਿਹਾ ਵੱਡਾ ਪ੍ਰੋਜੈਕਟ ਹੈ ਜੋ ਕਿਸੇ ਓਲੰਪੀਅਨ ਨੂੰ ਸਮਰਪਿਤ ਕੀਤਾ ਗਿਆ ਹੈ।

ਨਵੇਂ ਖਿਡਾਰੀਆਂ ਦੀ ਪਨੀਰੀ ਤਿਆਰ ਕਰਨਗੇ ਅਰਜਨ ਚੀਮਾ

ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਇਸ ਰੇਂਜ ਵਿੱਚ ਰਾਸ਼ਟਰੀ ਪੱਧਰ ਤੱਕ ਦੇ ਮੁਕਾਬਲੇ ਕਰਵਾਏ ਜਾ ਸਕਣਗੇ। ਉਨ੍ਹਾਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਇਸ ਰੇਂਜ ਵਿੱਚ ਖੁਦ ਅਰਜਨ ਸਿੰਘ ਚੀਮਾ ਦੀਆਂ ਸੇਵਾਵਾਂ ਲਈਆਂ ਜਾਣਗੀਆਂ, ਜੋ ਨਵੇਂ ਖਿਡਾਰੀਆਂ ਨੂੰ ਮਿਆਰੀ ਟ੍ਰੇਨਿੰਗ ਦੇ ਕੇ ਅੰਤਰਰਾਸ਼ਟਰੀ ਪੱਧਰ ਲਈ ਤਿਆਰ ਕਰਨਗੇ। ਇਸ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਨਾਲ ਜੁੜਨ ਦਾ ਸੁਨਹਿਰੀ ਮੌਕਾ ਮਿਲੇਗਾ।

ਭਾਵੁਕ ਹੋਏ ਓਲੰਪੀਅਨ ਅਰਜਨ ਸਿੰਘ ਚੀਮਾ

ਇਸ ਮੌਕੇ ਓਲੰਪੀਅਨ ਅਰਜਨ ਸਿੰਘ ਚੀਮਾ ਨੇ ਖੁਦ ਆਪਣੇ ਹੱਥਾਂ ਨਾਲ ਸ਼ੂਟਿੰਗ ਰੇਂਜ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਵਿਧਾਇਕ ਬੜਿੰਗ ਅਤੇ ਪ੍ਰਧਾਨ ਹਰਪ੍ਰੀਤ ਪ੍ਰਿੰਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਹੀ ਸ਼ਹਿਰ ਵਿੱਚ ਆਪਣੇ ਨਾਂ ‘ਤੇ ਬਣੀ ਸ਼ੂਟਿੰਗ ਰੇਂਜ ਦਾ ਉਦਘਾਟਨ ਕਰਨਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇੱਥੋਂ ਦੇ ਟੈਲੈਂਟ ਨੂੰ ਉਭਾਰਨ ਲਈ ਹਰ ਸੰਭਵ ਸਹਿਯੋਗ ਦੇਣਗੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਫਿਰੋਜ਼ਪੁਰ ਅਦਾਲਤ ਦੇ ਬਾਹਰ ਹਾਈ-ਵੋਲਟੇਜ ਡਰਾਮਾ: ਤਰੀਕ ਭੁਗਤ ਕੇ ਨਿਕਲੇ ਨੌਜਵਾਨ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕਣ ਦੀ ਕੀਤੀ ਕੋਸ਼ਿਸ਼
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *