ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਦੀ ਦੇ ਮਹਾਨਾਇਕ ਅਤੇ ਆਪਣੇ ਐਕਟਿੰਗ ਤੋਂ ਦੁਨਿਆ ‘ਚ ਲੋਕਾਂ ਦੇ ਦਿਲਾਂ ਵਿੱਚ ਰਹਿਣ ਵਾਲੇ ਅਮਿਤਾਭ ਬੱਚਨ ਨੇ ਹੁਣ ਆਪਣੇ ਫਿਲਮੀ ਜਗਤ ਤੋਂ ਸੰਨਿਆਸ ਲੈਣ ਦਾ ਮਨ ਬਣਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ, ਅਮਿਤਾਭ ‘ਬ੍ਰਹਮਅਸਤਰ’ ਦੀ ਸ਼ੂਟਿੰਗ ਮੁਕੰਮਲ ਕਰਨ ਤੋਂ ਬਾਅਦ ਕੋਈ ਫਿਲ਼ਮ ਸਾਇਨ ਨਹੀਂ ਕਰਨਗੇ।
ਇਸ ਸੰਬੰਧੀ ਉਨ੍ਹਾਂ ਇੱਕ ਬਲਾਗ ਵੀ ਲਿਖਿਆ ਹੈ ਕਿ, ‘ਦਿਮਾਗ ਕੁਝ ਹੋਰ ਕਹਿ ਰਿਹਾ ਹੈ ਤੇ ਉਂਗਲਾਂ ਕੁਝ ਹੋਰ ਲਿਖ ਰਹੀਆਂ ਹਨ, ਇਹ ਸੰਦੇਸ਼ ਹੈ ਕਿ, ਮੈ ਸੰਨਿਆਸ ਲੈ ਲਵਾਂ”। ਹਾਲ ਹੀ ‘ਚ ਫਿਲਮ ਜਗਤ ਵਿੱਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ 50 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਗਿਆ ਸੀ।
ਇਸ ਮੌਕੇ ਅਭਿਸ਼ੇਕ ਬੱਚਨ ਨੇ ਪਿਓ-ਪੁੱਤ ਦੀਆਂ ਕੁਝ ਪਿਆਰਭਰੀ ਤਸਵੀਰਾਂ ਵੀ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੀ ਸੀ। ਹੁਣ ਅਮਿਤਾਭ ਦੇ ਸੰਨਿਆਸ ਵਾਲੀ ਗੱਲ ‘ਚ ਕਿੰਨੀ ਕੁ ਸੱਚ ਹੈ, ਇਹ ਤਾਂ ਵਕਤ ਹੀ ਦੱਸੇਗਾ ਪਰ ਆਪਣੇ ਕੰਮ ਪ੍ਰਤੀ ਉਨ੍ਹਾਂ ਦੀ ਇਮਾਨਦਾਰੀ ਦੇਖ ਕੇ ਲੱਗਦਾ ਹੈ ਕਿ, ਉਹ ਫਿਲਮ‘ਬ੍ਰਹਮਅਸਤਰ’ਦੀ ਸ਼ੂਟਿੰਗ ਨੂੰ ਪੂਰਾ ਕਰਕੇ ਹੀ ਇਸ ਗੱਲ ਬਾਰੇ ਸੋਚਣਗੇ।
https://www.instagram.com/p/ByxdgympRkO/


