ਨਵੀਂ ਦਿੱਲੀ: ਬਾਲੀਵੁੱਡ ਦੁਨੀਆ ਦੇ ਬਾਦਸ਼ਾਹ ਅਮਿਤਾਭ ਬੱਚਨ ਲਈ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਚਿੰਤਤ ਹਨ। ਹਾਲ ਹੀ ’ਚ ਫਿਲਮ ਦੀ ਸ਼ੂਟਿੰਗ ਦੌਰਾਨ ਉਹ ਜ਼ਖਮੀ ਹੋ ਗਏ ਸਨ। ਉਦੋਂ ਤੋਂ ਪ੍ਰਸ਼ੰਸਕ ਉਸ ਦੀ ਸਿਹਤ ਬਾਰੇ ਅਪਡੇਟਸ ਚਾਹੁੰਦੇ ਹਨ। ਹੁਣ ਅਮਿਤਾਭ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਸ਼ੁੱਭਕਾਮਨਾਵਾਂ ਦੇਣ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ।
ਸੱਟ ਤੋਂ ਬਾਅਦ ਅਮਿਤਾਭ ਨੂੰ ਸਾਹ ਲੈਣ ’ਚ ਹੋ ਰਹੀ ਸੀ ਤਕਲੀਫ
ਹੈਦਰਾਬਾਦ ’ਚ ‘ਪ੍ਰਾਜੈਕਟ ਕੇ’ ਦੀ ਸ਼ੂਟਿੰਗ ਦੌਰਾਨ ਐਕਸ਼ਨ ਸ਼ੂਟ ਦੌਰਾਨ ਅਮਿਤਾਭ ਬੱਚਨ ਜ਼ਖਮੀ ਹੋ ਗਏ ਸਨ ਤੇ ਸੱਜੀ ਪਸਲੀ ਦੀਆਂ ਮਾਸਪੇਸ਼ੀਆਂ ਖਿੱਚੀਆਂ ਗਈਆਂ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹੈਦਰਾਬਾਦ ਦੇ ਏਆਈਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਸੀਟੀ ਸਕੈਨ ਕਰਵਾਇਆ ਗਿਆ। ਹਾਲਾਂਕਿ ਹੁਣ ਉਹ ਘਰ ਵਾਪਸ ਆ ਗਏ ਹਨ।
ਹਾਲ ਹੀ ਵਿੱਚ ਫੋਟੋ ਕੀਤੀ ਸ਼ੇਅਰ
ਬਾਲੀਵੁੱਡ ਦੁਨੀਆ ਦੇ ਬਾਦਸ਼ਾਹ ਅਮਿਤਾਭ ਬਚਨ ਨੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਮੇਰੀ ਸਿਹਤਯਾਬੀ ਲਈ ਦੁਆਵਾਂ ਅਤੇ ਸ਼ੁੱਭਕਾਮਨਾਵਾਂ ਲਈ ਤੁਹਾਡਾ ਧੰਨਵਾਦ… ਉਮੀਦ ਹੈ ਕਿ ਜਲਦੀ ਹੀ ਰੈਂਪ ’ਤੇ ਵਾਪਸ ਆਵਾਂਗਾ।’



