ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਤੇ ਪਾਕਿਸਤਾਨ ਵੱਲੋਂ ਤਿਆਰ ਕੀਤਾ ਜਾ ਰਿਹਾ ਕਰਤਾਰਪੁਰ ਲਾਂਘੇ ਨੂੰ ਲੈਕੇ ਵਿਦੇਸ਼ਾਂ ਦੀ ਧਰਤੀ ਤੇ ਇਸਦੀ ਸ਼ਲਾਘਾ ਕੀਤਾ ਜਾ ਰਹੀ ਹੈ। ਦਸ ਦਈਏ ਕਿ ਅਮਰੀਕੀ ਵਿਭਾਗ ਦੀ ਬੁਲਾਰਨ ਮੋਰਗਨ ਓਰਟਾਗਸ ਨੇ ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਦੀ ਪ੍ਰਸ਼ੰਸਾ ਕੀਤੀ।
ਉਹਨਾਂ ਨੇ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਸਿੱਖ ਸ਼ਰਧਾਲੂਆਂ ਨੂੰ ਬਿਨ੍ਹਾ ਵੀਜ਼ਾ ਤੋਂ ਯਾਤਰਾ ਦੀ ਸਹੂਲਤ ਦੇਣਾ ਦੋਹਾਂ ਦੇਸ਼ਾਂ ਦੇ ਰਿਸ਼ਤਿਆ ਨੂੰ ਮਜਬੂਤੀ ਦੇਵੇਗਾ।
ਉਹਨਾਂ ਦੇ ਇਸ ਕੰਮ ਲਈ ਉਹ ਇਸਦੀ ਪ੍ਰਸੰਸ਼ਾ ਕਰਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਵੀ ਕੰਮ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਨੂੰ ਸੁਧਾਰਣ ਚ ਸਹਿਯੋਗ ਦੇਵੇਗਾ ਅਸੀਂ ਉਸ ਕੰਮ ਦਾ ਪੂਰੀ ਤਰ੍ਹਾਂ ਦੇ ਨਾਲ ਸਮਰਥਨ ਕਰਾਂਗੇ।


