ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਨੌਜਵਾਨ ਆਪਣੇ ਭਵਿੱਖ ਖਾਤਿਰ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ। ਵਿਦੇਸ਼ ਜਾਣ ਦਾ ਸੁਪਨਾ ਨੌਜਵਾਨਾਂ ਦਾ ਸਭ ਤੋਂ ਪਹਿਲਾਂ ਤੇ ਵੱਡਾ ਸੁਪਨਾ ਹੈ। ਪਰ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਜਲਦ ਹੀ ਵੱਡਾ ਝਟਕਾ ਲੱਗਣ ਵਾਲਾ ਹੈ। ਇਸ ਝਟਕੇ ‘ਚ ਅਮਰੀਕਾ ਲਈ ਬਣਾਏ ਗਏ ਨਵੇਂ ਵੀਜ਼ਾ ਨਿਯਮ ਕਾਰਨ ਇਮੀਗਰੇਸ਼ਨ ਵੀਜ਼ਾ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਝਟਕਾ ਲੱਗ ਸਕਦਾ ਹੈ।

ਦਸ ਦਈਏ ਕਿ ਨਵੇਂ ਬਣੇ ਨਿਯਮਾਂ ਤੋਂ ਬਾਅਦ ਜੇਕਰ ਉਕਤ ਨੌਜਵਾਨ ਕੋਲ ਹੈਲਥ ਇੰਸ਼ਿਓਰੰਸ ਜਾਂ ਫਿਰ ਉਹ ਆਪਣੇ ਮੈਡੀਕਲ ਖਰਚੇ ਪੂਰੇ ਨਹੀਂ ਕਰ ਸਕਦਾ ਤਾਂ ਉਸਦਾ ਇਮੀਗਰੇਸ਼ਨ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਨਾਲ ਹੀ ਦੱਸ ਦਈਏ ਕਿ ਇਹ ਨਵੇਂ ਨਿਯਮ ਉਹਨਾਂ ਤੇ ਲਾਗੂ ਕੀਤੇ ਜਾਣਗੇ ਜੋ ਵਿਦੇਸ਼ਾ ‘ਚ ਆਉਣ ਵਾਲੇ ਨੌਜਵਾਨ ਇਮੀਗਰੇਸ਼ਨ ਵੀਜ਼ਾ ਬਿਨੈਕਾਰ ਹਨ। ਕਾਬਿਲੇਗੌਰ ਹੈ ਕਿ ਇਹ ਉਹ ਪਰਵਾਸੀ ਲੋਕ ਹੁੰਦੇ ਹਨ ਕਿ ਜੋ ਕਿ ਆਪਣੇ ਰਿਸ਼ਤੇਦਾਰਾਂ ਨੂੰ ਸਪਾਂਸਰ ਕਰਦੇ ਹਨ।
ਉੱਥੇ ਹੀ ਦੂਜੇ ਪਾਸੇ ਇਹ ਨਿਯਮ ਉਹਨਾਂ ਦੇ ਲਾਗੂ ਨਹੀਂ ਹੁੰਦਾ ਜੋ ਕਿ ਪਹਿਲਾਂ ਤੋਂ ਹੀ ਅਮਰੀਕਾ ਚ ਮੌਜੂਦ ਹਨ ਤੇ ਜਿਹਨਾਂ ਨੂੰ ਗ੍ਰੀਨ ਕਾਰਡ ਅਰਜੀਆਂ ਉਹਨਾਂ ਦੇ ਅਮਰੀਕੀ ਐਮਪਲਾਇਰਜ਼ ਵੱਲੋਂ ਸਪਾਂਸਰ ਕੀਤੀਆਂ ਹਨ। ਕਾਬਿਲੇਗੌਰ ਹੈ ਕਿ ਅਮਰੀਕਾ ਵੱਲੋਂ ਇਹ ਨਵੇਂ ਨਿਯਮ ਇਸ ਕਰਕੇ ਲਾਗੂ ਕੀਤੇ ਗਏ ਹਨ ਤਾਂ ਜੋ ਅਮਰੀਕਾ ਚ ਵਧ ਰਹੇ ਪ੍ਰਵਾਸੀਆਂ ਦੇ ਬੋਝ ਨੂੰ ਘੱਟ ਕੀਤਾ ਜਾ ਸਕੇ ।

