ਬੈਂਗਲੁਰੂ- ਐਂਬੂਲੈਂਸ ਜਿਸ ਨੂੰ ਕਿ ਜਾਨ ਬਚਾਉਣ ਵਾਲੀ ਗੱਡੀ ਮੰਨਿਆ ਜਾਂਦਾ ਹੈ ਕਿਉਂਕਿ ਐਂਬੂਲੈਂਸ ਰਾਹੀਂ ਹੀ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਜੋ ਉਸ ਨੂੰ ਸਮੇਂ ਸਿਰ ਇਲਾਜ ਮਿਲ ਸਕੇ ਅਤੇ ਉਸ ਦਾ ਇਲਾਜ ਕਰਕੇ ਉਸ ਨੂੰ ਨਵਾਂ ਜੀਵਨ ਦਿੱਤਾ ਜਾ ਸਕੇ। ਪਰ ਇਥੇ ਇਕ ਐਂਬੂਲੈਂਸ ਕਾਰਨ ਹੀ 3 ਲੋਕਾਂ ਦੀ ਮੌਤ ਹੋ ਗਈ। ਕਰਨਾਟਕ ‘ਚ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ, ਜਿਸ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਦਰਅਸਲ ਉੱਤਰੀ ਕੰਨੜ ਦੇ ਹੋਨਾਵਰ ਵਿਚ ਜਾਨ ਬਚਾਉਣ ਵਾਲੀ ਐਂਬੂਲੈਂਸ ਹੀ ਕੁਝ ਲੋਕਾਂ ਲਈ ਕਾਲ ਬਣ ਗਈ। ਤੇਜ਼ ਰਫਤਾਰ ਐਂਬੂਲੈਂਸ ਨੇ ਬੁੱਧਵਾਰ ਨੂੰ ਟੋਲ ਪਲਾਜ਼ਾ ਵਿਚ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਐਂਬੂਲੈਂਸ ਕੁੰਡਾਪੁਰ ਦੇ ਸ਼ਿਰੂਰ ਵਿਚ ਟੋਲ ਬੂਥ ‘ਤੇ ਹਾਦਸੇ ਦੀ ਸ਼ਿਕਾਰ ਹੋਈ ਹੈ। ਐਂਬੂਲੈਂਸ ਦੇ ਟੋਲ ਪਲਾਜ਼ਾ ‘ਤੇ ਟਕਰਾਉਣ ਤੋਂ ਬਾਅਦ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਦੀ ਹਸਪਤਾਲ ਵਿਚ ਮੌਤ ਹੋ ਗਈ।
ਘਟਨਾ ਦਾ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ ਉਸ ਵਿਚ ਸਾਫ ਤੌਰ ‘ਤੇ ਦੇਖ ਰਿਹਾ ਹੈ ਕਿ ਤੇਜ਼ ਰਫਤਾਰ ਹੋਣ ਕਾਰਣ ਟੋਲ ਨੇੜੇ ਪਹੁੰਚਣ ‘ਤੇ ਐਂਬੂਲੈਂਸ ਨੇ ਕੰਟਰੋਲ ਗੁਆ ਦਿੱਤਾ ਅਤੇ ਟਕਰਾ ਗਈ। ਉਥੇ ਹੀ ਪੁਲਿਸ ਨੇ ਇਸ ਹਾਦਸੇ ਨੂੰ ਲੈ ਕੇ ਕਿਹਾ ਹੈ ਕਿ ਸਾਨੂੰ ਨਹੀਂ ਪਤਾ ਕਿ ਡਰਾਈਵਰ ਅਜੇ ਕਿੱਥੇ ਹੈ ਜਾਂ ਮਰੀਜ਼ ਜੀਉਂਦਾ ਹੈ ਜਾਂ ਮਰ ਗਿਆ ਹੈ। ਅਸੀਂ ਮਾਮਲੇ ਦੀ ਪੁਸ਼ਟੀ ਕਰ ਰਹੇ ਹਾਂ। ਇਸ ਮਾਮਲੇ ਵਿਚ ਐੱਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ ਅਤੇ ਉਡੁਪੀ ਐੱਸ.ਪੀ. ਮੌਕੇ ‘ਤੇ ਪਹੁੰਚ ਰਹੇ ਹਨ। ਜਾਣਕਾਰੀ ਮੁਤਾਬਕ ਐਂਬੂਲੈਂਸ ਨਿੱਜੀ ਹਸਪਤਾਲ ਦੀ ਸੀ ਅਤੇ ਸੀਸੀਟੀਵੀ ਫੁਟੇਜ ਨੂੰ ਦੇਖਣ ‘ਤੇ ਸਾਫ ਤੌਰ ‘ਤੇ ਪਤਾ ਲੱਗਾ ਹੈ ਕਿ ਐਂਬੂਲੈਂਸ ਦੀ ਜ਼ਿਆਦਾਤਰ ਸਪੀਡ ਨੂੰ ਦੇਖ ਕੇ ਟੋਲਕਰਮੀ ਪਹਿਲਾਂ ਹੀ ਲੱਗੀ ਬੈਰੀਕੇਟਿੰਗ ਨੂੰ ਹਟਾ ਰਹੇ ਸਨ ਪਰ ਉਨ੍ਹਾਂ ਨੂੰ ਇੰਨਾ ਵੀ ਮੌਕਾ ਨਹੀਂ ਮਿਲਿਆ ਕਿ ਉਹ ਉਥੋਂ ਭੱਜ ਸਕਦੇ।
ਜਾਨ ਬਚਾਉਣ ਵਾਲੀ ਐਂਬੂਲੈਂਸ ਹੀ ਬਣੀ ਕਾਲ, 3 ਲੋਕਾਂ ਦੀ ਗਈ ਜਾਨ
ਬੈਂਗਲੁਰੂ- ਐਂਬੂਲੈਂਸ ਜਿਸ ਨੂੰ ਕਿ ਜਾਨ ਬਚਾਉਣ ਵਾਲੀ ਗੱਡੀ ਮੰਨਿਆ ਜਾਂਦਾ ਹੈ ਕਿਉਂਕਿ ਐਂਬੂਲੈਂਸ ਰਾਹੀਂ ਹੀ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਜੋ ਉਸ…
