ਲਾਹੌਰ- ਗੁਆਂਢੀ ਸੂਬੇ ਵਿਚ ਲਗਾਤਾਰ ਸੰਕਟ ਵੱਧਦਾ ਹੀ ਜਾ ਰਿਹਾ ਹੈ। ਪਹਿਲਾਂ ਪਾਕਿਸਤਾਨ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਰਾਜਨੀਤਕ ਸੰਕਟ ਆਇਆ ਤੇ ਹੁਣ ਪਾਕਿਸਤਾਨ ਵਿਚ ਖਾਣ-ਵਾਲੀਆਂ ਸਬਜ਼ੀਆਂ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇਥੇ ਸਬਜ਼ੀਆਂ ਦੇ ਭਾਅ ਆਸਮਾਨ ਨੂੰ ਛੂ ਰਹੇ ਹਨ। ਸ਼੍ਰੀਲੰਕਾ ਵਾਂਗ ਇਥੇ ਵੀ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ। ਜਿਵੇਂ ਪਾਕਿਸਤਾਨ ਵਿਚ ਦਾਲਾਂ ਸਬਜ਼ੀਆਂ ਦੇ ਰੇਟ ਅਸਮਾਨ ਨੂੰ ਚੜ੍ਹ ਗਏ ਸਨ। ਉਸੇ ਤਰ੍ਹਾਂ ਪਾਕਿਸਤਾਨ ਵਿਚ ਵੀ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ। ਜਿਸ ਨਾਲ ਸਬਜ਼ੀਆਂ ਤੋਂ ਆਮ ਲੋਕਾਂ ਦੀ ਪਹੁੰਚ ਦੂਰ ਹੁੰਦੀ ਜਾ ਰਹੀ ਹੈ। ਹੁਣ ਤਾਂ ਲੋਕਾਂ ਨੂੰ ਖਾਣ ਦੇ ਲਾਲੇ ਪੈ ਗਏ ਹਨ। ਸਬਜ਼ੀ ਨੂੰ ਤੜਕਾ ਲਾਉਣ ਵਾਲੀਆਂ ਚੀਜ਼ਾਂ ਜਿਵੇਂ ਕਿ ਪਿਆਜ਼ ਅਤੇ ਟਮਾਟਰ ਆਮ ਹੁੰਦਾ ਹੈ ਹੁਣ ਤਾਂ ਉਹੀ 500 ਰੁਪਏ ਕਿੱਲੋ ਤੇ 400 ਰੁਪਏ ਕਿੱਲੋ ਵਿੱਕ ਰਿਹਾ ਹੈ।
ਬਲੋਚਿਸਤਾਨ ਤੇ ਸਿੰਧ ਸੂਬਿਆਂ ਵਿਚ ਹੜ੍ਹਾਂ ਦੇ ਹਾਲਾਤ ਕਾਰਨ ਫਸਲਾਂ ਤਬਾਹ ਹੋ ਗਈਆਂ ਹਨ, ਜਿਸ ਕਾਰਨ ਪਾਕਿ ਵਿਚ ਟਮਾਟਰ ਪੰਜ ਸੌ ਰੁਪਏ ਕਿਲੋ ਤੇ ਪਿਆਜ਼ ਚਾਰ ਸੌ ਰੁਪਏ ਕਿਲੋ ਤਕ ਪੁੱਜ ਗਿਆ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਪਾਕਿਸਤਾਨ ਵਾਹਗਾ ਸਰਹੱਦ ਰਸਤੇ ਭਾਰਤ ਤੋਂ ਟਮਾਟਰ ਮੰਗਵਾਉਣ ’ਤੇ ਵਿਚਾਰ ਕਰ ਰਿਹਾ ਹੈ। ਲਾਹੌਰ ਬਾਜ਼ਾਰ ਦੇ ਥੋਕ ਵਿਕਰੇਤਾ ਜਵਾਦ ਰਿਜ਼ਵੀ ਨੇ ਕਿਹਾ, “ਐਤਵਾਰ ਨੂੰ ਲਾਹੌਰ ਦੇ ਬਾਜ਼ਾਰਾਂ ਵਿੱਚ ਟਮਾਟਰ ਅਤੇ ਪਿਆਜ਼ ਦੀ ਕੀਮਤ ਕ੍ਰਮਵਾਰ 500 ਰੁਪਏ ਅਤੇ 400 ਰੁਪਏ ਪ੍ਰਤੀ ਕਿਲੋ ਸੀ। ਹਾਲਾਂਕਿ ਐਤਵਾਰ ਦੇ ਬਾਜ਼ਾਰਾਂ ‘ਚ ਟਮਾਟਰ ਅਤੇ ਪਿਆਜ਼ ਸਮੇਤ ਹੋਰ ਸਬਜ਼ੀਆਂ ਆਮ ਬਾਜ਼ਾਰਾਂ ਦੇ ਮੁਕਾਬਲੇ 100 ਰੁਪਏ ਪ੍ਰਤੀ ਕਿਲੋ ਘੱਟ ‘ਤੇ ਮਿਲ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋਵੇਗਾ ਕਿਉਂਕਿ ਹੜ੍ਹਾਂ ਕਾਰਨ ਬਲੋਚਿਸਤਾਨ, ਸਿੰਧ ਅਤੇ ਦੱਖਣੀ ਪੰਜਾਬ ਤੋਂ ਸਬਜ਼ੀਆਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਰਿਜ਼ਵੀ ਨੇ ਕਿਹਾ, “ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਅਤੇ ਟਮਾਟਰ ਦੀ ਕੀਮਤ 700 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਸਕਦੀ ਹੈ। ਇਸੇ ਤਰ੍ਹਾਂ ਆਲੂ ਦੀ ਕੀਮਤ 40 ਰੁਪਏ ਕਿਲੋ ਤੋਂ ਵਧ ਕੇ 120 ਕਿਲੋ ਹੋ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵਾਹਗਾ ਸਰਹੱਦ ਰਾਹੀਂ ਭਾਰਤ ਤੋਂ ਪਿਆਜ਼ ਅਤੇ ਟਮਾਟਰ ਮੰਗਵਾਉਣ ਦੇ ਵਿਕਲਪ ‘ਤੇ ਵਿਚਾਰ ਕਰ ਰਹੀ ਹੈ।
ਪਿਆਜ਼ ਦੇ ਨਾਲ-ਨਾਲ ਟਮਾਟਰਾਂ ਨੇ ਵੀ ਕਢਾਏ ਲੋਕਾਂ ਦੇ ਹੰਝੂ, ਤੜ੍ਹਕਾ ਲਾਉਣ ਤੋਂ ਵੀ ਹੋਏ ਔਖੇ
ਲਾਹੌਰ- ਗੁਆਂਢੀ ਸੂਬੇ ਵਿਚ ਲਗਾਤਾਰ ਸੰਕਟ ਵੱਧਦਾ ਹੀ ਜਾ ਰਿਹਾ ਹੈ। ਪਹਿਲਾਂ ਪਾਕਿਸਤਾਨ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਰਾਜਨੀਤਕ ਸੰਕਟ…
