ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰਦਾਸਪੁਰ ਵਿੱਚ ਪੁਲਿਸ ਵੱਲੋਂ ਪਿੰਡ ਗੋਹਤ ਪੋਕਰ ਦੇ ਗੋਦਾਮ ਵਿੱਚੋਂ ਨਜਾਇਜ਼ ਸ਼ਰਾਬ ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਛਾਪੇਮਾਰੀ ਦੌਰਾਨ ਚਾਵਲ ਵਾਲੇ ਗੋਦਾਮ ਵਿੱਚੋਂ ਸ਼ਰਾਬ ਨਾਲ ਭਰੀਆ ਟਰੱਕ ਅਤੇ 2 ਗੱਡੀਆਂ ਬਰਾਮਦ ਕੀਤੀਆ ਜਿਸ ਵਿੱਚ ਪੁਲਿਸ ਨੂੰ ਕਰੀਬ 750 ਸ਼ਰਾਬ ਦੀ ਪੇਟੀ ਬਰਾਮਦ ਕੀਤੀਆ।
ਪੁਲਿਸ ਦਾ ਕਹਿਣਾ ਹੈ ਕਿ ਚੰਡੀਗੜ ਤੋਂ ਸ਼ਰਾਬ ਤਸਕਰ ਸਸਤੇ ਰੇਟਾਂ ਤੇ ਸ਼ਰਾਬ ਖਰੀਦ ਕੇ ਲੈਕੇ ਆਉਂਦੇ ਤੇ ਉਹ ਪਿੰਡ ਵਿੱਚ ਮਹਿੰਗੇ ਰੇਟਾਂ ਵਿੱਚ ਸ਼ਰਾਬ ਵੇਚਦੇ ਸੀ।
ਫਿਲਹਾਲ ਪੁਲਿਸ ਨੇ ਆਰੋਪਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



