ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਿਰੋਜਪੁਰ ਤੋਂ ਪੁਲਿਸ ਨੇ ਇਕ ਕਾਂਗਰਸੀ ਚੇਅਰਮੈਨ ਤੋਂ ਸ਼ਰਾਬ ਫੜਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਇਕ ਵਿਅਕਤੀ ਤੋਂ ਸ਼ਰਾਬ ਫੜੀ ਸੀ। ਇਸ ਵਿਅਕਤੀ ਨੇ ਪੁਲਿਸ ਨੂੰ ਖੁਦ ਨੂੰ ਕਾਂਗਰਸੀ ਚੇਅਰਮੈਨ ਦੱਸਿਆ ਤੇ ਨਾਲ ਹੀ ਉਸਦੀ ਗੱਡੀ ਦੇ ਉੱਤੇ ਕਾਂਗਰਸ ਪਾਰਟੀ ਦਾ ਸਟਿੱਕਰ ਵੀ ਲੱਗਿਆ ਹੋਈਆ ਸੀ।
ਦੱਸ ਦਈਏ ਕਿ ਗੱਡੀ ਤੇ ਲੱਗਿਆ ਸਟਿੱਕਰ ਤੇ ਲਿਖਿਆ ਹੋਇਆ ਸੀ ਡਿਸਟਿਕ ਚੇਅਰਮੈਨ ਕਿਸਾਨ ਸੈਲ ਪੰਜਾਬ ਕਾਂਗਰਸ ਜਿਸ ਤੋਂ ਸਾਫ ਪਤਾ ਚਲ ਰਿਹਾ ਸੀ ਕਿ ਇਹ ਕਾਂਗਰਸ ਪਾਰਟੀ ਦਾ ਹੀ ਲੀਡਰ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਂਗਰਸੀ ਚੇਅਰਮੈਨ ਦੀ ਗੱਡੀ ਤੋਂ ਵੱਡੀ ਮਾਤਰਾ ਵਿੱਚ ਨਾਜਾਇਜ ਸ਼ਰਾਬ ਬਰਾਮਦ ਕੀਤੀ ਗਈ ਹੈ।


