ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਦੇ ਰੋਡ ਸ਼ੋਅ ਦੌਰਾਨ ਸ਼ਰਾਬ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਰੋਡ ਸ਼ੋਅ ਦੌਰਾਨ ਸਟੇਜ ਦੇ ਨੇੜੇ ਖੜ੍ਹੀ ਕਾਰ ‘ਚ ਸ਼ਰਾਬ ਚੱਲ ਰਹੀ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਨੂੰ ਕਬਜੇ ਚ ਲੈ ਲਿਆ।
ਨਾਲ ਹੀ ਪੁਲਿਸ ਨੇ ਕਾਉਂਸਲਰ ਦੇ ਮੁੰਡੇ ਨੂੰ ਵੀ ਹਿਰਾਸਤ ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਿਰਾਸਤ ਵਿੱਚ ਲਏ ਗਏ ਨੌਜਵਾਨ ਲੁਧਿਆਣਾ ਦੇ ਵਾਰਡ ਨੰ 62 ਦੇ ਕਾਉਸਲਰ ਦਾ ਮੁੰਡਾ ਹੈ। ਦੱਸਣਯੋਗ ਗੱਲ ਹੈ ਕਿ ਬੀਤੇ ਦਿਨ ਰਵਨੀਤ ਬਿੱਟੂ ਨੇ ਰੋਡ ਸ਼ੋਅ ਕੀਤਾ ਸੀ।

