ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਾਲੀਵੁੱਡ ਦੇ ਅਭਿਨੇਤਾ ਅਕਸ਼ੇ ਕੁਮਾਰ ਬੇਅਦਬੀ ਮਾਮਲੇ ਅਤੇ ਬਹਿਬਲਾਂ ਗੋਲੀਕਾਂਡ ਤੇ SIT ਟੀਮ ਨੇ ਪੁੱਛਗਿੱਛ ਕੀਤੀ। ਇਸ ਦੌਰਾਨ ਅਕਸ਼ੇ ਕੁਮਾਰ ਕੋਲੇ ਕਰੀਬ ਸਵਾ ਘੰਟਾ ਪੁੱਛਗਿੱਛ ਕੀਤੀ ਗਈ ਤੇ ਇਸ ਦੌਰਾਨ ਅਕਸ਼ੇ ਕੁਮਾਰ ਦੇ ਕੋਲੋ ਕਰੀਬ 40 ਸਵਾਲ ਪੁੱਛੇ ਗਏ। ਦੱਸ ਦਈਏ ਕਿ ਅਕਸ਼ੇ ਕੁਮਾਰ ਨੇ ਇਸ ਦੌਰਾਨ ਆਪਣੇ ਤੇ ਲੱਗੇ ਆਰੋਪ ਤੇ ਆਪਣਾ ਬਿਆਨ ਦਰਜ ਕਰਵਾਇਆ।
ਉਹਨਾਂ ਨੇ ਕਿਹਾ ਕਿ ਮੈ ਕਦੇ ਵੀ ਗੁਰਮੀਤ ਰਾਮ ਰਹੀਮ ਅਤੇ ਉਸਦੇ ਪਰਿਵਾਰ ਨੂੰ ਕਦੇ ਵੀ ਨਹੀਂ ਮਿਲਿਆ ਹਾ। ਅਕਸ਼ੇ ਨੇ ਇਹ ਵੀ ਕਿਹਾ ਕਿ ਉਹਨਾਂ ਤੇ ਲੱਗੇ ਆਰੋਪ ਬਿਲਕੁੱਲ ਫਿਲਮੀ ਕਹਾਣੀ ਦੀ ਤਰ੍ਹਾ ਹੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਲ 2015 ਵਿੱਚ ਉਹ ਫਿਲਮ ਦੀ ਸ਼ੁਟਿੰਗ ਕਰ ਰਹੇ ਸੀ।
ਸਾਲ 2011 ਵਿੱਚ ਵਿਸ਼ਵ ਕੱਬਡੀ ਦੇ ਦੌਰਾਨ ਸੁਖਬੀਰ ਬਾਦਲ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਪਰ ਉਹ ਕਦੇ ਵੀ ਉਹਨਾਂ ਨੂੰ ਪੰਜਾਬ ਤੋਂ ਬਾਹਰ ਨਹੀਂ ਮਿਲੇ ਸਨ। ਦੱਸਣਯੋਗ ਗੱਲ ਹੈ ਕਿ SIT ਟੀਮ ਨੇ ਅਕਸ਼ੇ ਕੁਮਾਰ ਤੋਂ ਬੇਅਦਬੀ ਮਾਮਲੇ ਅਤੇ ਬਹਿਬਲ ਗੋਲੀਕਾਂਡ ਦੇ ਮਾਮਲੇ ਤੇ ਸੰਮਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਉਹਨਾਂ ਨੂੰ ਅੰਮ੍ਰਿਤਸਰ ਆਉਣ ਲਈ ਕਿਹਾ ਗਿਆ ਸੀ ਪਰ ਉਹਨਾਂ ਨੇ ਕਿਹਾ ਪੁੱਛਗਿੱਛ ਚੰਡੀਗੜ੍ਹ ਵਿੱਚ ਕੀਤੇ ਜਾਣ ਦੀ ਮੰਗ ਕੀਤੀ ਸੀ। ਇਸ ਮੰਗ ਤੋਂ ਬਾਅਦ ਉਹਨਾਂ ਕੋਲੋਂ ਚੰਡੀਗੜ੍ਹ ਦੇ ਸੇਕਟਰ 9 ਦੇ ਪੁਲਿਸ ਹੇਡਕੁਆਟਰ ਵਿੱਚ ਪੁੱਛਗਿੱਛ ਕੀਤੀ ਗਈ।


