ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਕਸ਼ੇ ਕੁਮਾਰ ਨੂੰ SIT ਨੇ ਸੰਮਨ ਭੇਜਿਆ ਸੀ। ਸੂਤਰਾਂ ਤੋ ਪਤਾ ਚਲਿਆ ਹੈ ਕਿ ਅਕਸ਼ੇ ਕੁਮਾਰ 21 ਨਵੰਬਰ ਨੂੰ SIT ਦੇ ਅੱਗੇ ਪੇਸ਼ ਹੋ ਸਕਦੇ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ SIT ਦੀ ਟੀਮ ਉਹਨਾਂ ਕੋਲੋ 100 ਕਰੋੜ ਦੀ ਹੋਈ ਡਿਲ ਬਾਰੇ ਪੁੱਛਗਿੱਛ ਕਰ ਸਕਦੀ ਹੈ।
ਦੱਸਣਯੋਗ ਗੱਲ ਹੈ ਕਿ ਅਕਸ਼ੇ ਕੁਮਾਰ ਤੇ ਆਰੋਪ ਹੈ ਕਿ ਉਸਨੇ ਡੇਰਾ ਸਿਰਸਾ ਮੁੱਖੀ ਅਤੇ ਸੁਖਬੀਰ ਬਾਦਲ ਦੀ ਮੁਲਾਕਾਤ ਆਪਣੇ ਘਰ ਵਿੱਚ ਕਰਵਾਈ ਸੀ ਜਿਸ ਤੋਂ ਬਾਅਦ ਉਹ SIT ਦੀ ਟੀਮ ਦੇ ਅੜਿਕੇ ਆ ਗਏ ਸਨ। ਪਰ ਇਸ ਮਾਮਲੇ ਤੋ ਅਕਸ਼ੇ ਕੁਮਾਰ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਕਦੇ ਵੀ ਰਾਮ ਰਹੀਮ ਨੂੰ ਨਹੀਂ ਮਿਲੇ ਹਨ ਉਹਨਾਂ ਤੋ ਲ਼ੱਗ ਰਹੇ ਆਰੋਪ ਗਲਤ ਅਤੇ ਝੁਠੇ ਹਨ।

