ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ‘ਚ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਿਖ਼ ਪੋਤਣ ਦਾ ਮਾਮਲਾ ਕਾਫੀ ਭਖਦਾ ਜਾ ਰਿਹਾ ਹੈ। ਦੱਸ ਦਈਏ ਕਿ ਲੁਧਿਆਣਾ ਵਿੱਚ ਰਾਜੀਵ ਗਾਂਧੀ ਦੇ ਪੁਤਲੇ ਨੂੰ ਅਕਾਲੀ ਯੂਥ ਨੇਤਾਵਾਂ ਗੁਰਦੀਪ ਸਿੰਘ ਗੋਸ਼ਾਂ ਅਤੇ ਮੀਤਪਾਲ ਸਿੰਘ ਦੁੱਗਰੀ ਨੇ ਕਾਲਿਖ ਮਲੀ ਸੀ
https://www.facebook.com/LivingIndiaNewschannel/videos/2266473140290588/
ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਨੋਤਾਵਾਂ ਵਿੱਚ ਕਾਫੀ ਰੋਸ ਪਾਇਆ ਗਿਆ ਤੇ ਉਹਨਾਂ ਨੇ ਰਾਜੀਵ ਗਾਂਧੀ ਦੇ ਪੁਤਲੇ ਨੂੰ ਦੁੱਧ ਨਾਲ ਧੋਇਆ।
ਉੱਥੇ ਹੀ ਦੂਜੇ ਪਾਸੇ ਅਕਾਲੀ ਆਗੂ ਅਤੇ ਅਕਾਲੀ ਵਰਕਰ ਗੋਸ਼ਾ ਦੀ ਹਿਮਾਇਤੀ ਕਰ ਰਹੇ ਹਨ। ਜਿਸਦੇ ਚੱਲਦੇ ਉਹ ਲੁਧਿਆਣਾ ਵਿੱਖੇ ਧਰਨਾ ਕਰ ਰਹੇ ਹਨ। ਅਕਾਲੀ ਲੀਡਰ ਬਿਕਰਮ ਮਜੀਠੀਆ ਵੀ ਇਸ ਧਰਨੇ ਵਿੱਚ ਸ਼ਾਮਿਲ ਹੋਏ ਹਨ। ਇਸ ਧਰਨੇ ਨੂੰ ਆਪਣਾ ਸਹਿਯੋਗ ਦੇ ਰਹੇ ਹਨ। ਮਜੀਠੀਆ ਤੋਂ ਇਲਾਵਾ ਇਸ ਧਰਨੇ ਵਿੱਚ ਪਰਮਿੰਦਰ ਸਿੰਘ ਬਰਾੜ ਅਤੇ ਲੁਧਿਆਣਾ ਦੀ ਸਮੂੱਚੀ ਲੀਡਰਸ਼ਿਪ ਇਸ ਧਰਨੇ ਵਿੱਚ ਬੈਠੀ ਹੈ।
ਰਾਜੀਵ ਗਾਂਧੀ ਦੇ ਬੁੱਤ ਤੇ ਕਾਲਿਖ ਮਲਣ ਵਾਲੇ ਮਾਮਲੇ ਤੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਨਾਲ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਗੁਰਦੀਪ ਸਿੰਘ ਗੋਸ਼ਾਂ ਨੂੰ ਗ੍ਰਿਫਤਾਰ ਕਰ ਲਿਆ। ਦੱਸਣਯੋਗ ਗੱਲ ਹੈ ਕਿ ਅੱਜ ਗੁਰਦੀਪ ਸਿੰਘ ਗੋਸ਼ਾਂ ਦੀ ਪੇਸ਼ੀ ਹੋਣ ਵਾਲੀ ਹੈ।

