ਆਗਰਾ–ਪਤੀ-ਪਤਨੀ ਦੇ ਝਗੜਿਆਂ ਦੀਆਂ ਖਬਰਾਂ ਤਾਂ ਆਮ ਪੜ੍ਹਨ-ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਪਰ ਆਗਰਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕਿ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਦਰਅਸਲ, ਇਥੇ ਇਕ ਔਰਤ ਨੇ ਆਪਣੇ ਵ੍ਹਟਸਐਪ ਸਟੇਟਸ ’ਤੇ ਆਪਣੇ ਪਤੀ ਨੂੰ ਮਾਰਨ ਦੀ ਸੁਪਾਰੀ ਦੇ ਦਿੱਤੀ। ਪਤਨੀ ਨੇ ਆਪਣੇ ਵ੍ਹਟਸਐਪ ਸਟੇਟਸ ਵਿਚ ਲਿਖਿਆ,’ ਮੇਰੇ ਪਤੀ ਨੂੰ ਮਾਰਨ ਵਾਲੇ ਵਿਅਕਤੀ ਨੂੰ 50,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।’
ਉਧਰ, ਪਤਨੀ ਦਾ ਵ੍ਹਟਸਐਪ ਸਟੇਟਸ ਦੇਖ ਕੇ ਪਤੀ ਘਬਰਾ ਗਿਆ ਹੈ ਤੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਔਰਤ ਦੇ ਪਤੀ ਨੇ ਦੱਸਿਆ ਕਿ ਉਸ ਦਾ ਵਿਆਹ 9 ਜੁਲਾਈ 2022 ਨੂੰ ਹੋਇਆ ਸੀ । ਵਿਆਹ ਤੋਂ ਬਾਅਦ ਅਕਸਰ ਝਗੜੇ ਹੋਣ ਲੱਗੇ ਅਤੇ 5 ਮਹੀਨਿਆਂ ਬਾਅਦ ਉਸ ਦੀ ਪਤਨੀ ਆਪਣੇ ਨਾਨਕੇ ਘਰ ਚਲੀ ਗਈ ਅਤੇ ਉਦੋਂ ਤੋਂ ਉਥੇ ਹੀ ਰਹਿ ਰਹੀ ਹੈ।
ਨੌਜਵਾਨ ਅਨੁਸਾਰ 21 ਦਸੰਬਰ 2023 ਨੂੰ ਤਰੀਕ ਤੋਂ ਵਾਪਸ ਆਉਂਦੇ ਸਮੇਂ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਹੁਣ ਉਸ ਦੀ ਪਤਨੀ ਨੇ ਉਸ ਨੂੰ ਮਾਰਨ ਵਾਲੇ ਵਿਅਕਤੀ ਨੂੰ 50 ਹਜ਼ਾਰ ਰੁਪਏ ਦੇਣ ਲਈ ਆਪਣੇ ਵ੍ਹਟਸਐਪ ’ਤੇ ਸਟੇਟਸ ਪਾ ਦਿੱਤਾ ਹੈ। ਨੌਜਵਾਨ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਸਟੇਟਸ ’ਚ ਲਿਖਿਆ ਹੈ, ‘ਮੇਰਾ ਵਿਆਹ ਮੇਰੀ ਮਰਜ਼ੀ ਦੇ ਖਿਲਾਫ ਹੋਇਆ ਹੈ। ਜੋ ਕੋਈ ਵੀ ਮੇਰੇ ਪਤੀ ਨੂੰ ਮਾਰੇਗਾ, ਉਸ ਨੂੰ 50,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।’



