ਯੂਕਰੇਨ ਤੋਂ ਭਾਰਤ ਪਹੁੰਚੀ ਏਅਰ ਇੰਡੀਆ ਦੀ ਸਪੈਸ਼ਲ ਫਲਾਈਟ, 182 ਭਾਰਤੀ ਉਤਰੇ ਨਵੀਂ ਦਿੱਲੀ

ਨਵੀਂ ਦਿੱਲੀ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਜੰਗ ਦੇ ਐਲਾਨ ਤੋਂ ਕੁਝ ਦੇਰ ਪਹਿਲਾਂ ਹੀ ਭਾਰਤ ਆਪਣੇ ਨਾਗਰਿਕਾਂ ਨੂੰ ਨਵੀਂ ਦਿੱਲੀ ਲਿਆਉਣ ਵਿਚ ਸਫਲ…

ਨਵੀਂ ਦਿੱਲੀ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਜੰਗ ਦੇ ਐਲਾਨ ਤੋਂ ਕੁਝ ਦੇਰ ਪਹਿਲਾਂ ਹੀ ਭਾਰਤ ਆਪਣੇ ਨਾਗਰਿਕਾਂ ਨੂੰ ਨਵੀਂ ਦਿੱਲੀ ਲਿਆਉਣ ਵਿਚ ਸਫਲ ਰਿਹਾ। ਅੱਜ ਵੀਰਵਾਰ ਨੂੰ ਏਅਰ ਇੰਡੀਆ ਦੀ ਦੂਜੀ ਸਪੈਸ਼ਲ ਫਲਾਈਟ ਯੂਕਰੇਨ ਪਹੁੰਚੀ ਤੇ ਭਾਰਤੀ ਨਾਗਰਿਕਾਂ ਦਾ ਦੂਜਾ ਜੱਥਾ ਲੈ ਕੇ ਨਵੀਂ ਦਿੱਲੀ ਪਰਤ ਆਈ।

Also Read: ਰੂਸ ਨੇ ਯੂਕਰੇਨ ਦੇ ਏਅਰਬੇਸ ਤੇ ਮਿਲਟਰੀ ਬੇਸ ‘ਤੇ ਦਾਗੀਆਂ ਮਿਜ਼ਾਈਲਾਂ, ਯੂਕਰੇਨ ਨੇ ਕਿਹਾ-‘ਪਿੱਠ ਨਹੀਂ ਦਿਖਾਵਾਂਗੇ’

182 ਯਾਤਰੀਆਂ ਨਾਲ ਨਵੀਂ ਦਿੱਲੀ ਪਰਤੀ ਸਪੈਸ਼ਲ ਫਲਾਈਟ
ਏਅਰ ਇੰਡੀਆ ਦੀ ਸਪੈਸ਼ਟ ਫਲਾਈਟ AI-1947 ਨੇ ਯੂਕਰੇਨ ਦੇ ਬਾਰਿਸਪਿਲ ਏਅਰਪੋਰਟ ਤੋਂ ਉਡਾਣ ਭਰੀ ਤੇ ਅੱਜ ਸਵੇਰੇ ਨਵੀਂ ਦਿੱਲੀ ਵਿਚ ਲੈਂਡ ਕੀਤਾ। ਜਹਾਜ਼ 182 ਨਾਗਰਿਕਾਂ ਨੂੰ ਸੁਰੱਖਿਅਤ ਲੈ ਕੇ ਆਇਆ ਹੈ। ਯੂਕਰੇਨ ਵਿਚ ਐਮਬੀਬੀਐਸ ਦੀ ਪੜਾਈ ਕਰ ਰਹੀ ਵਿਦਿਆਰਥਣ ਨੇ ਦੱਸਿਆ ਕਿ ਜਿਥੇ ਉਹ ਰਹਿੰਦੀ ਸੀ ਉਥੇ ਹਾਲਾਤ ਆਮ ਹਨ ਤੇ ਉਹ ਖੇਤਰ ਸਰਹੱਦ ਤੋਂ ਬਹੁਤ ਦੂਰ ਹੈ। ਪਰ ਸਾਡੇ ਦੂਤਘਰ ਨੇ ਸਾਨੂੰ ਦੇਸ਼ ਪਰਤਣ ਲਈ ਕਿਹਾ। ਐਡਵਾਈਜ਼ਰੀ ਜਾਰੀ ਹੋਣ ਦੇ ਬਾਅਦ ਅਸੀਂ ਭਾਰਤ ਵਾਪਸ ਪਰਤ ਆਏ ਹਾਂ।

Also Read: ਬਿਕਰਮ ਮਜੀਠੀਆ ਨੇ ਮੋਹਾਲੀ ਕੋਰਟ ‘ਚ ਕੀਤਾ ਆਤਮ-ਸਮਰਪਣ

ਦੱਸ ਦਈਏ ਕਿ ਰੂਸ ਤੇ ਯੂਕਰੇਨ ਦੇ ਵਿਚਾਲੇ ਯੂਕਰੇਨ ਨੇ ਦੇਸ਼ ਦੇ ਅੰਦਰ ਨਾਗਰਿਕ ਉਡਾਣਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਏਅਰ ਇੰਡੀਆ ਦਾ ਜਹਾਜ਼ ਨਵੀਂ ਦਿੱਲ ਵੱਲ ਉਡਾਣ ਭਰਨ ਵਿਚ ਸਫਲ ਰਿਹਾ।

Also Read: UN ਸੁਰੱਖਿਆ ਪ੍ਰੀਸ਼ਦ ‘ਚ ਭਾਰਤ ਦੀ ਜੰਗ ਟਾਲਣ ਦੀ ਅਪੀਲ, ਕਿਹਾ-‘ਵੱਡੇ ਸੰਕਟ ਦੀ ਦਸਤਕ’

ਯੂਕਰੇਨ ਨੇ ਲਾਈ ਐਮਰਜੈਂਸੀ
ਇਧਰ ਯੂਕਰੇਨ ਦੀ ਸੰਸਦ ਨੇ ਰੂਸ ਦੇ ਨਾਲ ਜਾਰੀ ਤਣਾਅ ਦੇ ਵਿਚਾਲੇ 24 ਫਰਵਰੀ ਤੋਂ ਦੇਸ਼ ਵਿਚ ਐਮਰਜੈਂਸੀ ਲਾਗੂ ਕਰਨ ਦੇ ਬਿੱਲ ਦਾ ਸਮਰਥਨ ਕੀਤਾ ਹੈ। ਸੰਘਰਸ਼ ਪ੍ਰਭਾਵਿਤ ਲੁਹਾਂਸਕ ਤੇ ਡੋਨੇਟਸਕ ਖੇਤਰਾਂ ਨੂੰ ਛੱਡ ਕੇ ਸਾਰੇ ਯੂਕਰੇਨੀ ਖੇਤਰਾਂ ਵਿਚ ਐਮਰਜੈਂਸੀ ਦੀ ਸਥਿਤੀ ਦੀ ਸ਼ੁਰੂਆਤ ਕਰਨ ਵਾਲੇ ਕਾਨੂੰਨ ਨੂੰ ਬੁੱਧਵਾਰ ਨੂੰ 450 ਸੀਟਾਂ ਵਾਲੀ ਸੰਸਦ ਵਿਚ 335 ਸੰਸਦ ਮੈਂਬਰਾਂ ਨੇ ਸਮਰਥਨ ਦਿੱਤਾ ਸੀ।

Leave a Reply

Your email address will not be published. Required fields are marked *