ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ :- ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲ ਰਹੇ ਪ੍ਰਦਰਸ਼ਨਾ ਦੇ ਵਿਚਾਲੇ ਆਲ ਇੰਡੀਆ ਮਜਲਿਸ ਏ ਇਤੋਹਾਲੁਦ ਮੁਸਿਲਮੀਨ (AIMIM) ਦੇ ਨੇਤਾ ਵਾਰਿਸ ਪਠਾਨ ਦਾ ਇਕ ਭੜਕਾਊ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਅਸੀ 15 ਕਰੋੜ 100 ਕਰੋੜ ਲੋਕਾਂ ਉੱਤੇ ਭਾਰੀ ਹਾਂ।
#WATCH AIMIM leader Waris Pathan: …They tell us that we've kept our women in the front – only the lionesses have come out&you're already sweating. You can understand what would happen if all of us come together. 15 cr hain magar 100 ke upar bhaari hain, ye yaad rakh lena.(15.2) pic.twitter.com/KO8kqHm6Kg
— ANI (@ANI) February 20, 2020
ਕਰਨਾਟਕਾ ਦੇ ਗੁਲਬਰਗਾ ਵਿਚ ਰੈਲੀ ਵਿਚ ਸੋਬੰਧਨ ਦੌਰਾਨ ਵਾਰਿਸ ਪਠਾਨ ਨੇ ਕਿਹਾ ਕਿ ”ਇੱਟ ਦਾ ਜਵਾਬ ਪੱਥਰ ਨਾਲ ਦੇਣਾ ਅਸੀ ਸਿੱਖ ਲਿਆ ਹੈ। ਸਾਨੂੰ ਇੱਕਠਾ ਹੋ ਕੇ ਚੱਲਣਾ ਪਵੇਗਾ। ਅਜਾਦੀ ਲੈਣੀ ਪਵੇਗੀ ਅਤੇ ਜੋ ਮੰਗਣ ਤੋਂ ਨਹੀਂ ਮਿਲਦੀ ਉਸ ਨੂੰ ਖੋਹ ਕੇ ਲੈਣਾ ਪਵੇਗਾ ਇਹ ਵੀ ਯਾਦ ਰੱਖਣਾ। ਹੁਣ ਵੇਲਾ ਆ ਗਿਆ ਹੈ ਅਸੀ ਮਾਂ ਭੈਣਾਂ ਨੂੰ ਅੱਗੇ ਭੇਜ ਦਿੱਤਾ ਹੈ। ਅਜੇ ਤਾਂ ਕੇਵਲ ਸ਼ੇਰਨੀਆਂ ਬਾਹਰ ਨਿਕਲੀਆਂ ਹਨ ਅਤੇ ਤੁਹਾਡੇ ਪਸੀਨੇ ਛੁਡ ਗਏ ਹਨ ਸਮਝ ਲੈਵੋਂ ਜੇਕਰ ਅਸੀ ਨਾਲ ਆ ਗਏ ਤਾਂ ਕੀ ਹੋਵੇਗਾ। ਉਨ੍ਹਾਂ ਨੇ ਅੱਗੇ ਭੜਕਾਊ ਬਿਆਨ ਦਿੰਦਿਆ ਕਿਹਾ ਹੈ ਕਿ ਅਸੀ 15 ਕਰੋੜ ਹਾਂ ਪਰ 100 ਕਰੋੜ ਉੱਤੇ ਭਾਰੀ ਹਾਂ।ਇਹ ਗੱਲ ਯਾਦ ਰੱਖ ਲੈਣਾ”।
ਵਾਰਿਸ ਪਠਾਨ ਦੇ ਇਸ ਬਿਆਨ ਤੋਂ ਬਾਅਦ ਵਿਵਾਦ ਪੂਰੀ ਤਰ੍ਹਾ ਵੱਧ ਗਿਆ ਜਿਸ ਉੱਤੇ ਉਨ੍ਹਾਂ ਨੂੰ ਸਫ਼ਾਈ ਦੇਣੀ ਪਈ ਪਰ ਉਨ੍ਹਾਂ ਨੇ ਮਾਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਵਾਰਿਸ ਪਠਾਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਬਿਆਨ ਕਿਸੇ ਧਰਮ ਦੇ ਵਿਰੁੱਧ ਨਹੀਂ ਦਿੱਤਾ ਸੀ ਇਸ ਲਈ ਉਹ ਇਸ ਬਿਆਨ ਉੱਤੇ ਮਾਫ਼ੀ ਨਹੀਂ ਮੰਗਣਗੇ। ਉਨ੍ਹਾਂ ਕਿਹਾ ਕਿ ਸੀਏਏ ਵਿਰੁੱਧ ਹਰ ਧਰਮ ਦੇ ਲੋਕ ਪ੍ਰਦਰਸ਼ਨ ਕਰ ਰਹੇ ਹਨ।

