ਓਮ ਪ੍ਰਕਾਸ਼ ਚੌਟਾਲਾ ਦੀ ਰਿਹਾਈ ਤੋਂ ਬਾਅਦ ਸਮਰਥਕਾਂ ਨੇ ਕੀਤਾ ਭਰਵਾਂ ਸਵਾਗਤ

ਨਵੀ ਦਿੱਲੀ (ਇੰਟ.)- ਜੂਨੀਅਰ ਬੇਸਿਕ ਟ੍ਰੇਨਿੰਗ ਘੁਟਾਲਾ (Training Scam) ਮਾਮਲੇ ਵਿਚ 10 ਸਾਲ ਦੀ ਸਜ਼ਾ ਕੱਟ ਰਹੇ ਹਰਿਆਣਾ (Haryana) ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼…

ਨਵੀ ਦਿੱਲੀ (ਇੰਟ.)- ਜੂਨੀਅਰ ਬੇਸਿਕ ਟ੍ਰੇਨਿੰਗ ਘੁਟਾਲਾ (Training Scam) ਮਾਮਲੇ ਵਿਚ 10 ਸਾਲ ਦੀ ਸਜ਼ਾ ਕੱਟ ਰਹੇ ਹਰਿਆਣਾ (Haryana) ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ (Ex CM Om parkash Chautala) ਸ਼ੁੱਕਰਵਾਰ ਸਵੇਰੇ ਤਿਹਾੜ ਜੇਲ (Tihar jail) ਤੋਂ ਰਿਹਾਅ ਹੋ ਗਏ। ਉਨ੍ਹਾਂ ਦੇ ਸਵਾਗਤ ਲਈ ਸਮਰਥਕਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਸੜਕੀ ਮਾਰਗ ਤੋਂ ਗੁਰੂਗ੍ਰਾਮ ਜਾ ਰਹੇ ਹਨ ਇਸ ਦੌਰਾਨ ਹਰਿਆਣਾ-ਦਿੱਲੀ ਦੇ ਬਾਰਡਰ ‘ਤੇ ਵਰਕਰਾਂ ਦਾ ਸਵਾਗਤ ਕਰ ਰਹੇ ਹਨ। ਇਸ ਦੌਰਾਨ ਸੜਕਾਂ ‘ਤੇ ਇਕੱਠੇ ਹੋਏ ਸਮਰਥਕਾਂ ਵਲੋਂ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਓਮ ਪ੍ਰਕਾਸ਼ ਚੌਟਾਲਾ ਦੇ ਸਵਾਗਤ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਸਜ਼ਾ ਤਾਂ ਪਿਛਲੇ ਹਫਤੇ ਹੀ ਪੂਰੀ ਹੋ ਗਈ ਸੀ। ਹੁਣ ਜਾ ਕੇ ਉਨ੍ਹਾਂ ਦੀ ਰਸਮੀ ਰਿਹਾਈ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਓਮ ਪ੍ਰਕਾਸ਼ ਚੌਟਾਲਾ (Om parkash Chautala) ਦੇ ਵਕੀਲ ਰਿਹਾਈ ਲਈ ਜ਼ਰੂਰੀ ਕਾਨੂੰਨੀ ਰਸਮਾਂ ਪੂਰੀਆਂ ਕਰਨ ਵਿਚ ਜੁਟੇ ਸਨ। ਸ਼ੁੱਕਰਵਾਰ ਨੂੰ ਤਿਹਾੜ ਜੇਲ ਵਿਚ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਓਮ ਪ੍ਰਕਾਸ਼ ਰਿਹਾਅ ਹੋ ਗਏ।

Former Haryana CM OP Chautala completes sentence in JBT case: Lawyer |  Latest News India - Hindustan Times

Read this- ਬਿਜਲੀ ਕੱਟਾਂ ਨੂੰ ਲੈ ਕੇ ਅਕਾਲੀ ਦਲ ਨੇ ਅਨੋਖੇ ਤਰੀਕੇ ਨਾਲ ਕਾਂਗਰਸ ਸਰਕਾਰ ਦਾ ਕੀਤਾ ਵਿਰੋਧ

ਜ਼ਿਕਰਯੋਗ ਹੈ ਕਿ ਇੰਡੀਅਨ ਨੈਸ਼ਨਲ ਲੋਕਦਲ ਦੇ ਰਾਸ਼ਟਰੀ ਪ੍ਰਧਾਨ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਜੇ.ਬੀ.ਟੀ. ਭਰਤੀ ਘੁਟਾਲੇ ਵਿਚ ਸਜ਼ਾ ਦੌਰਾਨ ਕੋਰੋਨਾ ਮਹਾਮਾਰੀ ਦੇ ਕਾਰਣ ਪਿਛਲੇ ਕੁਝ ਮਹੀਨੇ ਤੋਂ ਜੇਲ ਤੋਂ ਬਾਹਰ ਸਨ। ਇਸ ਦੌਰਾਨ ਉਨ੍ਹਾਂ ਸਜ਼ਾ 23 ਜੂਨ ਨੂੰ ਹੀ ਪੂਰੀ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਓਮ ਪ੍ਰਕਾਸ਼ ਚੌਟਾਲਾ ਤਿਹਾੜ ਜੇਲ ਵਿਚ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਸ਼ੁੱਕਰਵਾਰ ਦੀ ਸਵੇਰੇ ਸਾਢੇ 9 ਵਜੇ ਪਹੁੰਚੇ। ਉਹ ਰਿਹਾਈ ਦੇ ਫਾਰਮ ‘ਤੇ ਹਸਤਾਖਰ ਕਰਨ ਤੋਂ ਬਾਅਦ ਸਵੇਰੇ 10.00 ਵਜੇ ਤੋਂ ਬਾਅਦ ਤਿਹਾੜ ਜੇਲ ਤੋਂ ਗੁਰੂਗ੍ਰਾਮ ਸਥਿਤ ਆਪਣੀ ਰਿਹਾਇਸ਼ ਲਈ ਰਵਾਨਾ ਹੋਏ। ਕਿਹਾ ਜਾ ਰਿਹਾ ਹੈ ਕਿ ਦਿੱਲੀ-ਹਰਿਆਣਆ ਬਾਰਡਰ ‘ਤੇ ਇਨੈਲੋ ਦੇ ਵਰਕਰਾਂ ਦਾ ਸਵਾਗਤ ਕਰਨਗੇ। ਇਥੇ ਪੂਰੇ ਹਰਿਆਣਆ ਤੋਂ ਵੱਡੀ ਗਿਣਤੀ ਵਿਚ ਇਨੈਲੋ ਦੇ ਵਰਕਰਾਂ ਦੇ ਪਹੁੰਚਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *