ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਸਥਿਤ ਛੀਨਾ ਕਰਮ ਸਿੰਘ ਪਿੰਡ ਵਿਚ ਪੁਲਿਸ ਦੇ ਏ.ਐੱਸ.ਆਈ. ਨੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ASI ਦੇ ਬੇਟੇ ਦੀ ਇਕ ਦਿਨ ਪਹਿਲਾਂ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ। ਬੁੱਧਵਾਰ ਨੂੰ ਬੇਟੇ ਦੀ ਲਾਸ਼ ਦਾ ਪੋਸਟਮਾਰਟਮ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਨੇ ਜਾਨ ਦੇ ਦਿੱਤੀ। ਪਰਿਵਾਰ ਵਿਚ ਇਕੱਠਿਆਂ ਦੋ ਮੌਤਾਂ ਨਾਲ ਮਾਤਮ ਛਾਇਆ ਹੋਇਆ ਹੈ ਤੇ ਪਿੰਡ ਵੀ ਸੰਨਾਟਾ ਪਸਰਿਆ ਹੋਇਆ ਹੈ। ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਵੀ ਹਸਪਤਾਲ ਪਹੁੰਚਾ ਦਿੱਤਾ ਹੈ। ਬਾਪ-ਬੇਟੇ ਦਾ ਇਕੱਠਿਆਂ ਪੋਸਟਮਾਰਟਮ ਹੋਵੇਗਾ। ਪੁਲਿਸ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
Also Read: ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਕੀਤੀ ਪੰਜਾਬ CM ਨਾਲ ਮੁਲਾਕਾਤ, ਕਿਹਾ-‘ਮੈਂ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਹਾਂ’
ਸੜਕ ‘ਤੇ ਮਿਲੀ ਸੀ ਲਾਸ਼
ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਸੇਖਵਾਂ ਪੁਲਿਸ ਥਾਣਾ ਦੇ ਅਧੀਨ ਧਾਰੀਵਾਲ ਸਥਿਤ ਪਿੰਡ ਮਿਲਿਆਵਾਲ ਵਿਚ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਦੇ ਗਗਨਦੀਪ ਸਿੰਘ ਦੀ ਲਾਸ਼ ਮੰਗਲਵਾਰ ਨੂੰ ਸੜਕ ਉੱਤੇ ਮਿਲੀ ਸੀ। ਗਗਨਦੀਪ ਸਿੰਘ ਘਰ ਤੋਂ 500 ਰੁਪਏ ਲੈ ਕੇ ਗਿਆ ਸੀ ਤੇ ਰਾਤ ਵਾਪਸ ਨਹੀਂ ਆਇਆ। ਪਰਿਵਾਰ ਵਾਲਿਆਂ ਨੂੰ ਮੰਗਲਵਾਰ ਸਵੇਰੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਗਗਨਦੀਪ ਦੀ ਗੁਰਦਾਸਪੁਰ ਵਿਚ ਮੌਤ ਹੋ ਗਈ ਹੈ। ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਪਰਿਵਾਰ ਅਜੇ ਬੇਟੇ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਨਾਲ ਸਦਮੇ ਵਿਚ ਹੀ ਸੀ ਕਿ ਬੁੱਧਵਾਰ ਸਵੇਰੇ ਪਰਿਵਾਰ ਵਿਚ ਇਕ ਹੋਰ ਵੱਡਾ ਹਾਦਸਾ ਹੋ ਗਿਆ। ਬੁੱਧਵਾਰ ਸਵੇਰੇ ਗਗਨਦੀਪ ਸਿੰਘ ਦਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕੀਤਾ ਜਾਣਾ ਸੀ। ਮੌਤ ਦੇ ਕਾਰਨਾਂ ਦਾ ਖੁਲਾਸੀ ਵੀ ਇਸੇ ਦੌਰਾਨ ਹੋਣਾ ਸੀ ਪਰ ਬੇਟੇ ਦੀ ਲਾਸ਼ ਦੇ ਪੋਸਟਮਾਰਟਮ ਤੋਂ ਪਹਿਲਾਂ ਹੀ ਉਸ ਦੇ ਪਿਤਾ ਥਾਣੇਦਾਰ ਜਸਬੀਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਲਈ। ਗੋਲੀ ਲੱਗਣ ਕਾਰਨ ਉਸ ਦੀ ਵੀ ਮੌਤ ਹੋ ਗਈ। ਉਸ ਨੇ ਹਸਪਤਾਲ ਵਿਚ ਰੱਖੀ ਬੇਟੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਜਾਣਾ ਸੀ। ਇਸ ਤੋਂ ਬਾਅਦ ਪਰਿਵਾਰ ਵਿਚ ਦੋਹਰਾ ਮਾਤਮ ਛਾਅ ਗਿਆ।
Also Read: AAP ਸੁਪਰੀਮੋ ਕੇਜਰੀਵਾਲ ਦੇ ਘਰ ‘ਤੇ ਹਮਲਾ, ਮਨੀਸ਼ ਸਿਸੋਦੀਆਂ ਨੇ ਕੀਤਾ ਦਾਅਵਾ
ਜਸਬੀਰ ਸਿੰਘ ਦੇ ਭਰਾ ਲਖਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਜਸਬੀਰ ਏਅਰਪੋਰਟ ਥਾਣੇ ਵਿਚ ਤਾਇਨਾਤ ਸੀ। ਮੰਗਲਵਾਰ ਨੂੰ ਜਦੋਂ ਤੋਂ ਬੇਟੇ ਦੀ ਮੌਤ ਦਾ ਪਤਾ ਲੱਗਿਆ ਸੀ ਉਦੋਂ ਤੋਂ ਹੀ ਉਹ ਪਰੇਸ਼ਾਨ ਤੇ ਸਦਮੇ ਵਿਚ ਸੀ। ਉਸ ਤੋਂ ਬਾਅਦ ਸਵੇਰੇ-ਸਵੇਰੇ ਉਸ ਨੇ ਖੁਦ ਨੂੰ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਉਹ ਕਮਰੇ ਵੱਲ ਭੱਜੇ ਤੇ ਉਸ ਨੂੰ ਚੁੱਕ ਕੇ ਗੱਡੀ ਵਿਚ ਹਸਪਤਾਲ ਲੈ ਗਏ। ਪਰ ਰਸਤੇ ਵਿਚ ਹੀ ਉਸ ਨੇ ਦੰਮ ਤੋੜ ਦਿੱਤਾ। ਮੌਕੇ ਉੱਤੇ ਮੌਜੂਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।



