ਯੂਪੀ : ਲਖੀਮਪੁਰ ਖੀਰੀ ‘ਚ ਹੋਈ ਹਿੰਸਾ ਤੋਂ ਬਾਅਦ ਯੂਪੀ ਇਸ ਵਕਤ ਰਾਜਨੀਤਿਕ ਅਖਾੜਾ ਬਣਇਆ ਹੋਇਆ ਹੈ।ਵਿਰੋਧੀ ਧਿਰ ਦੇ ਨੇਤਾ ਲਖੀਮਪੁਰ ਜਾਕੇ ਕਿਸਾਨਾਂ ਨੂਖ ਮਿਲਣਾ ਚਾਹੁੰਦੇ ਹਨ ਪਰ ਪ੍ਰਸਾਸ਼ਨ ਸਖ਼ਤ ਹੈ। ਉਥੇ ਹੀ ਲਖੀਮਪੁਰ ਖੀਰੀ ਜਾ ਰਹੇ ਪ੍ਰਿਯੰਕਾ ਗਾਂਧੀ ਅਤੇ ਸੰਸਦ ਦੀਪੇਂਦਰ ਹੁੱਡਾ ਦਾ ਉਤਰ ਪ੍ਰਦੇਸ਼ ਪੁਲਿਸ ਨੇ ਜੰਮ ਕੇ ਵਿਰੋਧ ਕੀਤਾ ਹੈ।ਦਰਅਸਲ ਸੋਮਵਾਰ ਸਵੇਰੇ ਲਗਭਗ 5:30 ਚਜੇ ਪੁਲਿਸ ਨੇ ਸੀਤਾਪੁਰ ‘ਚ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ।ਇਸ ਦੌਰਾਨ ਪ੍ਰਿਯੰਕਾ ਗਾਂਧੀ ਅਤੇ ਪੁਲਿਸ ਵਿਚਾਲੇ ਕਾਫੀ ਬਹਿਸ ਵੀ ਹੋਈ ।
ਪ੍ਰਿਯੰਕਾ ਨੇ ਕਿਹਾ ਕਿ ਉਹ ਸਾਰਾ ਕਾਨੂੰਨ ਜਾਣਦੀ ਹੈ ਬਿਨਾਂ ਕਿਸੇ ਵਾਰੰਟ ਦੇ ਉਸ ਨੂੰ ਹਿਰਾਸਤ ਵਿਚ ਨਹੀਂ ਲਿਆ ਜਾ ਸਕਦਾ।ਫਿਲਹਾਲ ਪੁਲਿਸ ਵਾਲੇ ਉਨ੍ਹਾਂ ਨੂੰ ਸੈਕੇਂਡ ਬਟਾਲਿਅਨ ਦੇ ਗੇਸਟ ਹਾਊਸ ਲੈ ਗਏ ਹਨ।ਉਥੇ ਹੀ ਦੂਜੇ ਪਾਸੇ ਅਖਿਲੇਸ਼ ਯਾਦਵ ਵੀ ਸੜਕ ‘ਤੇ ਧਰਨਾ ਲਾ ਕੇ ਬੈਠ ਗਏ ਹਨ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਦੱਸ ਦਈਏ ਕਿ ਲਖੀਮਪੁਰ ਖੀਰੀ ਕਾਂਡ ‘ਚ 8 ਲੋਕਾਂ ਦੀ ਮੌਤ ਹੋ ਗਈ ਹੈ।
Also Read : ਸੁਖਜਿੰਦਰ ਰੰਧਾਵਾ ਦੇ ਲਖੀਮਪੁਰ ਦੌਰੇ ‘ਤੇ ਯੂਪੀ ਪ੍ਰਸਾਸਨ ਦਾ ਵੱਡਾ ਐਕਸ਼ਨ




