Parole ਤੋਂ ਬਾਅਦ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਗੁਰੂਗ੍ਰਾਮ ਲਈ ਰਵਾਨਾ

ਰੋਹਤਕ- ਬਲਾਤਕਾਰ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 21 ਦਿਨਾਂ ਦੀ ਛੁੱਟੀ ਮਿਲ ਗਈ ਹੈ। ਉਹ…

ਰੋਹਤਕ- ਬਲਾਤਕਾਰ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 21 ਦਿਨਾਂ ਦੀ ਛੁੱਟੀ ਮਿਲ ਗਈ ਹੈ। ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਛੱਡ ਕੇ ਗੁਰੂਗ੍ਰਾਮ ਲਈ ਰਵਾਨਾ ਹੋ ਗਿਆ। ਰਾਮ ਰਹੀਮ ਗੁਰਮੀਤ ਸਿੰਘ ਨੂੰ ਜੇਲ੍ਹ ਜਾਣ ਤੋਂ ਬਾਅਦ ਪਹਿਲੀ ਵਾਰ ਪੇਰੋਲ ਮਿਲੀ ਹੈ। ਰਾਮ ਰਹੀਮ ਨੂੰ ਪੇਰੋਲ ਦੇਣ ਦੀ ਸੂਚਨਾ ਮਿਲਣ ਤੋਂ ਬਾਅਦ ਰਾਮ ਰਹੀਮ ਦੇ ਰਿਸ਼ਤੇਦਾਰ ਸੁਨਾਰੀਆ ਜੇਲ੍ਹ ਲਈ ਰਵਾਨਾ ਹੋ ਗਏ। ਦੋ ਗੱਡੀਆਂ ਸੁਨਾਰੀਆ ਜੇਲ੍ਹ ਪਹੁੰਚੀਆਂ। ਇਨ੍ਹਾਂ ਗੱਡੀਆਂ ਵਿੱਚ ਉਸ ਦੀ ਬੇਟੀ ਅਤੇ ਪੁੱਤਰ ਦੀ ਮੌਜੂਦਗੀ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਇਨ੍ਹਾਂ ‘ਚੋਂ ਇਕ ਗੱਡੀ ‘ਚ ਬੈਠ ਕੇ ਰਾਮ ਰਹੀਮ ਗੁਰੂਗ੍ਰਾਮ ਲਈ ਰਵਾਨਾ ਹੋ ਗਿਆ। ਗੁਰੂਗ੍ਰਾਮ ਵਿੱਚ ਇੱਕ ਡੇਰਾ ਹੈ। ਇਸ ਤੋਂ ਪਹਿਲਾਂ ਰਾਮ ਰਹੀਮ ਦੇ ਸਿਰਸਾ ਡੇਰੇ ਜਾਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਰਾਮ ਰਹੀਮ ਦੇ ਨਾਲ ਕਰੀਬ ਅੱਠ ਪੁਲਿਸ ਦੀਆਂ ਗੱਡੀਆਂ ਦਾ ਕਾਫਲਾ ਨਿਕਲਿਆ ਹੈ।

Also Read: ਕੈਨੇਡਾ ‘ਚ ਟਰੱਕ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ, ਓਟਾਵਾ ‘ਚ ਐਮਰਜੈਂਸੀ ਐਲਾਨ

ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਵੱਖ-ਵੱਖ ਕਾਰਨਾਂ ਕਰਕੇ ਪੇਰੋਲ ਮਿਲ ਚੁੱਕੀ ਹੈ ਪਰ ਉਸ ਨੂੰ ਪਹਿਲੀ ਵਾਰ ਉਨ੍ਹਾਂ ਨੂੰ ਇੰਨੀ ਲੰਬੀ ਛੁੱਟੀ ਮਿਲੀ ਹੈ। ਰਾਮ ਰਹੀਮ ਨੂੰ ਪੇਰੋਲ ਦੇਣ ਬਾਰੇ ਕਈ ਗੱਲਾਂ ਨਾਲ ਜੋੜਿਆ ਜਾ ਰਿਹਾ ਹੈ। ਰਾਮ ਰਹੀਮ ਪਹਿਲੀ ਵਾਰ ਸਿਰਸਾ ਡੇਰੇ ਪਹੁੰਚੇਗਾ। ਸਿਰਸਾ ਡੇਰੇ ਵਿੱਚ ਪੈਰੋਕਾਰ ਵੀ ਸ਼ਾਮਲ ਹੋਣ ਲੱਗੇ ਹਨ। ਪੰਜਾਬ ਵਿੱਚ ਵੀ ਚੋਣਾਂ ਹੋਣੀਆਂ ਹਨ, ਇਸ ਲਈ ਰਾਮ ਰਹੀਮ ਦੇ ਸਾਹਮਣੇ ਆਉਣ ਦੀ ਚਰਚਾ ਸ਼ੁਰੂ ਹੋ ਗਈ ਹੈ।

Also Read: ਸੁਖਬੀਰ ਬਾਦਲ ਦਾ ਕਾਂਗਰਸ ‘ਤੇ ਨਿਸ਼ਾਨਾ, ਕਿਹਾ-‘CM ਚਿਹਰੇ ਦਾ ਐਲਾਨ ਰੇਤ ਮਾਫੀਆ ਦੀ ਜਿੱਤ’

ਦੱਸ ਦੇਈਏ ਕਿ ਸਾਧਵੀ ਬਲਾਤਕਾਰ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਪੰਚਕੂਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਸੁਨਾਰੀਆ ਜੇਲ੍ਹ ਭੇਜ ਦਿੱਤਾ। ਇਸ ਮਾਮਲੇ ‘ਚ 27 ਅਗਸਤ ਨੂੰ ਰੋਹਤਕ ਦੀ ਸੁਨਾਰੀਆ ਜੇਲ ‘ਚ ਸੀ.ਬੀ.ਆਈ. ਅਦਾਲਤ ਦੀ ਸੁਣਵਾਈ ਹੋਈ ਸੀ, ਜਿਸ ‘ਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਪੱਤਰਕਾਰ ਕਤਲ ਕੇਸ ਵਿੱਚ ਵੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਰਾਮ ਰਹੀਮ ਇਸ ਦਿਨ ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।

Also Read: ਪਿਤਾ ਦੇ ਦੇਹਾਂਤ ਤੋਂ ਬਾਅਦ ਕ੍ਰਿਕਟਰ ਸੁਰੇਸ਼ ਰੈਨਾ ਨੇ ਇੰਝ ਬਿਆਨ ਕੀਤਾ ਦਰਦ

Leave a Reply

Your email address will not be published. Required fields are marked *