ਪਰਿਵਾਰ ਨਾਲ ਲੜ ਕੇ ਨਾਬਾਲਿਗਾ ਰੇਲਵੇ ਸਟੇਸ਼ਨ ਜਾ ਬੈਠੀ, ਕਮਰਾ ਤੇ ਨੌਕਰੀ ਦਿਵਾਉਣ ਬਹਾਨੇ ਨੌਜਵਾਨ ਲੈ ਗਿਆ ਨਾਲ, ਫਿਰ ਵੀਹ ਦਿਨ ਤਕ…

ਲੁਧਿਆਣਾ : ਪਰਿਵਾਰ ਨਾਲ ਝਗੜੇ ਕਰ ਕੇ ਢੰਡਾਰੀ ਕਲਾਂ ਰੇਲਵੇ ਸਟੇਸ਼ਨ ‘ਤੇ ਜਾ ਕੇ ਬੈਠੀ ਨਾਬਾਲਿਗਾ ਲੜਕੀ ਨੂੰ ਨੌਜਵਾਨ ਵਰਗਲਾ ਕੇ ਆਪਣੇ ਨਾਲ ਲੈ ਗਿਆ।…

ਲੁਧਿਆਣਾ : ਪਰਿਵਾਰ ਨਾਲ ਝਗੜੇ ਕਰ ਕੇ ਢੰਡਾਰੀ ਕਲਾਂ ਰੇਲਵੇ ਸਟੇਸ਼ਨ ‘ਤੇ ਜਾ ਕੇ ਬੈਠੀ ਨਾਬਾਲਿਗਾ ਲੜਕੀ ਨੂੰ ਨੌਜਵਾਨ ਵਰਗਲਾ ਕੇ ਆਪਣੇ ਨਾਲ ਲੈ ਗਿਆ। ਮੁਲਜ਼ਮ ਉਸ ਨੂੰ ਆਪਣੇ ਘਰ ਲੈ ਗਿਆ ਜਿੱਥੇ ਉਸ ਦੇ ਦੋਸਤ ਪਹਿਲਾਂ ਹੀ ਮੌਜੂਦ ਸਨ। ਮੁਲਜ਼ਮਾਂ ਨੇ ਨਾਬਾਲਗ ਨਾਲ ਸਮੂਹਿਕ ਬਲਾ.ਤਕਾਰ ਕੀਤਾ।ਮੁਲਜ਼ਮਾਂ ਨੇ ਵੀਹ ਦਿਨਾਂ ਤੱਕ ਨਾਬਾਲਿਗਾ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕਿਸੇ ਤਰ੍ਹਾਂ ਉਹ ਮੁਲਜ਼ਮਾਂ ਦੇ ਚੁੰਗਲ ਤੋਂ ਬਚ ਕੇ ਆਪਣੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਗਈ ਅਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ‘ਤੇ ਦੋਸ਼ ਸਹੀ ਪਾਏ ਅਤੇ ਨਾਬਾਲਿਗਾ ਦੀ ਸ਼ਿਕਾਇਤ ‘ਤੇ ਸੁਖਵੀਰ, ਸੋਨੂੰ ਅਤੇ ਦੀਪਕ ਵਾਸੀ ਢੰਡਾਰੀ ਖਿਲਾਫ ਜਬਰ-ਜਨਾਹ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੀੜਤਾ ਦੀ ਮੈਡੀਕਲ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।ਜਗਤਪੁਰੀ ਪੁਲਿਸ ਚੌਕੀ ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਆਪਣੀ ਜਾਣ-ਪਛਾਣ ਵਾਲੇ ਨੌਜਵਾਨ ਨਾਲ ਗੱਲ ਕਰਦੀ ਸੀ। ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਝਿੜਕਿਆ ਅਤੇ ਉਹ ਗੁੱਸੇ ਵਿੱਚ ਆ ਕੇ ਘਰੋਂ ਚਲੀ ਗਈ। ਉਹ 8 ਅਪ੍ਰੈਲ ਨੂੰ ਘਰੋਂ ਚਲੀ ਗਈ ਸੀ। ਉਸ ਦੇ ਪਰਿਵਾਰਕ ਮੈਂਬਰ 16 ਅਪਰੈਲ ਨੂੰ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਆਏ ਸਨ। ਇਸ ਤੋਂ ਬਾਅਦ ਪੁਲਿਸ ਨੇ ਨਾਬਾਲਿਗਾ ਦੀ ਭਾਲ ਕੀਤੀ।
25 ਅਪ੍ਰੈਲ ਨੂੰ ਬਦਮਾਸ਼ ਲੜਕੀ ਨੂੰ ਮੱਲੀ ਫਾਰਮ ਹਾਊਸ ਨੇੜੇ ਛੱਡ ਕੇ ਫਰਾਰ ਹੋ ਗਏ। ਨਾਬਾਲਿਗਾ ਵੱਲੋਂ ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਉਹ ਆਪਣੇ ਪਰਿਵਾਰ ਤੋਂ ਨਾਰਾਜ਼ ਹੋ ਕੇ ਘਰੋਂ ਚਲੀ ਗਈ ਸੀ। ਉਹ ਢੰਡਾਰੀ ਰੇਲਵੇ ਸਟੇਸ਼ਨ ‘ਤੇ ਬੈਠੀ ਸੀ। ਉਸ ਸਮੇਂ ਉਸ ਦੀ ਮੁਲਾਕਾਤ ਸੁਖਵੀਰ ਨਾਂ ਦੇ ਲੜਕੇ ਨਾਲ ਹੋਈ। ਸੁਖਵੀਰ ਉਸ ਨੂੰ ਕੋਈ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਕਮਰੇ ਵਿਚ ਲੈ ਗਿਆ। ਜਿੱਥੇ ਸੁਖਵੀਰ ਦੇ ਦੋ ਦੋਸਤ ਸੋਨੂੰ ਅਤੇ ਦੀਪਕ ਪਹਿਲਾਂ ਹੀ ਮੌਜੂਦ ਸਨ।ਤਿੰਨਾਂ ਨੌਜਵਾਨਾਂ ਨੇ ਵਾਰੀ-ਵਾਰੀ ਉਸ ਨਾਲ ਬਲਾ.ਤਕਾਰ ਕੀਤਾ। ਮੁਲਜ਼ਮ ਸੁਖਵੀਰ ਮੁੱਲਾਂਪੁਰ ਦਾ ਰਹਿਣ ਵਾਲਾ ਹੈ ਅਤੇ ਵਿਆਹਿਆ ਹੋਇਆ ਹੈ, ਜਦਕਿ ਬਾਕੀ ਸੋਨੀ ਅਤੇ ਦੀਪਕ ਪਰਵਾਸੀ ਹਨ।

Leave a Reply

Your email address will not be published. Required fields are marked *