ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਟਾਲਾ ਫੈਕਟਰੀ ਧਮਾਕੇ ਦੀਆਂ ਅਜੇ ਤੱਕ ਚਿਕ ਚਿਖਾੜਾ ਥੰਮਿਆ ਨਹੀਂ ਹੈ ਕਿ ਸੂਬੇ ਦੇ ਇਕ ਹੋਰ ਇਲਾਕੇ ਚ ਜੋਰਦਾਰ ਧਮਾਕਾ ਹੋਇਆ।
ਮਿਲੀ ਜਾਣਕਾਰੀ ਦੇ ਅਨੁਸਾਰ ਤਰਨਤਾਰਨ ਦੇ ਪਿੰਡ ਖੰਡੋਰੀ ਗੋਲਾ ਚ ਧਮਾਕਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਖਾਲੀ ਪਏ ਪਲਾਟ ਚ ਖੁਦਾਈ ਸਮੇਂ ਇਹ ਧਮਾਕਾ ਹੋਇਆ
ਜਿਸ ਕਾਰਨ ਦੌ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਦਕਿ ਇਸ ਧਮਾਕੇ ਦੇ ਕਾਰਨ ਇਕ ਨੌਜਵਾਨ ਗੰਭੀਰ ਜਖਮੀ ਹੋ ਗਿਆ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

