Afsana Khan ਦੀ ਨਵੀਂ ਸਕਾਰਪਿਓ ਨੇ ਬਿਆਨ ਕੀਤੀ ਦਿਲ ਦੀ ਸੱਚਾਈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਨੂੰ ਲੁੱਟਣ ਵਾਲੀ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਨਵੀਂ ਸਕਾਰਪੀਓ ਲਈ ਹੈ, ਜਿਸ ਦੀ ਖੁਸ਼ੀ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਨੂੰ ਲੁੱਟਣ ਵਾਲੀ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਨਵੀਂ ਸਕਾਰਪੀਓ ਲਈ ਹੈ, ਜਿਸ ਦੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੇ ਇੱਕ ਵੀਡੀਓ  ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਪੋਸਟ ‘ਤੇ ਭਾਵੁਕ ਕਰਨ ਵਾਲੀ ਸਤਰਾਂ ‘ਸੱਚੀ ਮਿਹਨਤਾਂ ਰੰਗ ਲੈ ਕੇ ਆਉਂਦੀਆਂ ਨੇ..’ ਲਿਖੀਆਂ ਹਨ। ਉਨ੍ਹਾਂ ਨੇ ਪੋਸਟ ਬਿੰਨੂ ਢਿੱਲੋਂ ਨੂੰ ਟੈਗ ਕਰਦਿਆਂ ਧੰਨਵਾਦ ਕੀਤਾ ਹੈ।

ਕਰ ਮਿਹਨਤ ਜਿੰਦਗੀ ‘ਚ ਇਹ ਮੁਕਾਮ ਪਾਇਐ

ਸੱਚਿਆਂ ਮਿਹਨਤਾਂ ਲਾਉਂਦਿਆਂ ਨੇ ਰੰਗ ਇਹ ਕਰ ਦਿਖਾਇਐ

ਵਧਾਈ ਦਾ ਵੀਡੀਓ ਕੀਤਾ ਅਪਲੋਡ

ਅਫਸਾਨਾ ਖ਼ਾਨ ਨੇ ਦੱਸਿਆ ਕਿ ਨਵੀਂ ਸਕਾਰਪਿਓ ਗੱਡੀ ਲੈਣਾ ਉਨ੍ਹਾਂ ਦਾ ਬਹੁਤ ਵੱਡਾ ਸੁਪਨਾ ਸੀ, ਜੋ ਕਿ ਅੱਜ ਪੂਰਾ ਹੋਇਆ ਹੈ। ਅਫਸਾਨਾ ਖ਼ਾਨ ਨੇ ਬਿੰਨੂ ਢਿੱਲੋਂ ਅਤੇ ਖ਼ੁਦਾ ਬਖ਼ਸ ਨਾਲ ਇੱਕ ਵੀਡੀਓ ਅਪਲੋਡ ਕੀਤੀ ਹੈ, ਜਿਸ ‘ਚ ਬਿੰਨੂ ਢਿੱਲੋਂ ਤੇ ਖ਼ੁਦਾ ਬਖ਼ਸ ਨਵੀਂ ਗੱਡੀ ਦੀ ਵਧਾਈ ਦਿੰਦੇ ਹੋਏ ਨਜ਼ਰ ਆਏ ਹਨ।

https://www.instagram.com/p/B3mEs6oBnua/

ਅਫਸਾਨਾ ਖ਼ਾਨ ਦੇ ਸਿੰਗਿੰਗ ਕੈਰੀਅਰ ਦੀ ਸ਼ੁਰੂਆਤ

ਅਫਸਾਨਾ ਖ਼ਾਨ ਨੇ ਆਪਣੇ ਸਿੰਗਿੰਗ ਕੈਰੀਅਰ ਦੀ ਸ਼ੁਰੂਆਤ ਰਿਐਲਟੀ ਸ਼ੋਅ “ਵਾਇਸ ਆਫ਼ ਪੰਜਾਬ” ਸੀਜ਼ਨ 4 ‘ਤੋਂ  ਕੀਤੀ ਸੀ। ਉਨ੍ਹਾਂ ਕਿਹਾ ਕਿ,  ਇਸ ਸ਼ੋਅ ਜਰੀਏ ਮੈ ਆਪਣੇ ਗਾਇਕੀ ਦੇ ਸੁਫ਼ਨਿਆਂ ਨੂੰ ਪੂਰਾ ਕੀਤਾ ਹੈ। ਇਸ ਸ਼ੋਅ ਨੇ ਮੈਨੂੰ ਮੇਰੀ ਜ਼ਿੰਦਗੀ ਦੀ ਸਬ ਤੋਂ ਵੱਡੀ ਖੁਸ਼ੀ ਦਿੱਤੀ ਹੈ, ਜਿਸ ਮਿਹਨਤ ਤੇ ਲਗਨ ਸਦਕਾ ਮੈ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ।

 

Leave a Reply

Your email address will not be published. Required fields are marked *