ਤਾਲਿਬਾਨ ਨੇ ਮੁੜ ਸ਼ੁਰੂ ਕੀਤੇ ਹਮਲੇ, ਅਮਰੀਕਾ ਨੇ ਵੀ ਦਿੱਤਾ ਮੂੰਹਤੋੜ ਜਵਾਬ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੀ 29 ਫਰਵਰੀ ਨੂੰ ਕਤਰ ਦੀ ਰਾਜਧਾਨੀ ਦੋਹਾ ਵਿਚ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸ਼ਾਂਤੀ ਸਮਝੌਤਾ ਹੋਇਆ ਸੀ ਜਿਸ ਅਧੀਨ ਅਮਰੀਕਾ ਅਫਗਾਨਿਸਤਾਨ ਵਿਚੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੀ 29 ਫਰਵਰੀ ਨੂੰ ਕਤਰ ਦੀ ਰਾਜਧਾਨੀ ਦੋਹਾ ਵਿਚ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸ਼ਾਂਤੀ ਸਮਝੌਤਾ ਹੋਇਆ ਸੀ ਜਿਸ ਅਧੀਨ ਅਮਰੀਕਾ ਅਫਗਾਨਿਸਤਾਨ ਵਿਚੋਂ ਅਗਲੇ 14 ਮਹੀਨਿਆਂ ਅੰਦਰ ਆਪਣੀ ਫ਼ੌਜ ਨੂੰ ਵਾਪਸ ਬੁਲਾਵੇਗਾ ਜਦਕਿ ਤਾਲਿਬਾਨ ਸ਼ਾਂਤੀ ਲਈ ਕਦਮ ਚੁੱਕੇਗਾ ਅਤੇ ਹਿੰਸਕ ਗਤੀਵਿਧੀਆ ਨੂੰ ਅੰਜਾਮ ਨਹੀਂ ਦੇਵੇਗਾ ਪਰ ਹੁਣ ਇਹ ਸਮਝੌਤਾ ਖਤਮ ਹੋਣ ਦੀ ਕੰਗਾਰ ਉੱਤੇ ਦਿਖਾਈ ਦੇ ਰਿਹਾ ਹੈ ਕਿਉਂਕਿ ਤਾਲਿਬਾਨ ਨੇ ਮੁੜ ਤੋਂ ਆਪਣੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦਾ ਅਮਰੀਕਾ ਨੇ ਵੀ ਮੂੰਹਤੋੜ ਜਵਾਬ ਦਿੱਤਾ ਹੈ।

ਦਰਅਸਲ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਇਹ ਵੀ ਤੈਅ ਹੋਇਆ ਸੀ ਕਿ ਇਸ ਸਮਝੌਤੇ ਤਹਿਤ ਅਫਗਾਨਿਸਤਾਨ ਸਰਕਾਰ ਤਾਲਿਬਾਨ ਦੇ ਲੜਾਕਿਆਂ ਨੂੰ ਰਿਹਾ ਕਰੇਗੀ ਜਦਕਿ ਤਾਲਿਬਾਨ ਕੈਦ ਕੀਤੇ ਅਫਗਾਨ ਫੌਜੀਆਂ ਨੂੰ ਛੱਡੇਗਾ ਪਰ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਾਫ ਗਨੀ ਨੇ ਤਾਲਿਬਾਨ ਲੜਾਕਿਆਂ ਦੀ ਰਿਹਾਈ ਕਰਨ ਤੋਂ ਇੰਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਤਾਲਿਬਾਨ ਨੇ ਅਫਗਾਨਿਸਤਾਨ ਦੀ ਫੌਜ਼ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ।

ਮੀਡੀਆ ਰਿਪੋਰਟਾਂ ਅਨੁਸਾਰ ਤਾਲਿਬਾਨ ਨੇ ਕੁੰਦੂਜ ਇਲਾਕੇ ਵਿਚ ਅਫਗਾਨਿਸਤਾਨ ਦੀ ਆਰਮੀ ਪੋਸਟ ਉੱਤੇ ਹਮਲਾ ਕੀਤਾ ਜਿਸ ਵਿਚ 20 ਅਫਗਾਨ ਫੌਜੀਆਂ ਦੇ ਮਾਰੇ ਜਾਣ ਦੀ ਖਬਰ ਹੈ। ਰਿਪੋਰਟਾਂ ਮੁਤਾਬਕ ਇਸ ਹਮਲੇ ਦੇ ਜਵਾਬ ਵਿਚ ਅਮਰੀਕਾ ਨੇ ਹੈਲਮੰਡ ਪ੍ਰਾਂਤ ਵਿਚ ਤਾਲਿਬਾਨ ਲੜਾਕਿਆਂ ਉੱਤੇ ਏਅਰਸਟ੍ਰਾਇਕ ਕੀਤੀ ਹੈ। ਉੱਧਰ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਨੇ ਤਾਲਿਬਾਨ ਦੇ ਲੀਡਰ ਨਾਲ ਇਸ ਸਮਝੌਤੇ ਨੂੰ ਸਿਰੇ ਚਾੜਨ ਲਈ ਗੱਲਬਾਤ ਕੀਤੀ ਹੈ ਅਤੇ ਇਹ ਗੱਲਬਾਤ ਸਫ਼ਲ ਰਹੀ ਹੈ ਜਿਸ ਦੀ ਜਾਣਕਾਰੀ ਖੁਦ ਬੀਤੇ ਮੰਗਲਵਾਰ ਨੂੰ ਵਾਇਟ ਹਾਊਸ ਨੇ ਦਿੱਤੀ ਹੈ।

ਤਾਲਿਬਾਨ ਦੁਆਰਾ ਮੁੜ ਤੋਂ ਸ਼ੁਰੂ ਕੀਤੇ ਹਮਲਿਆਂ ਤੋਂ ਬਾਅਦ ਹੁਣ ਇਹ ਸਮਝੌਤਾ ਲਗਭਗ ਖਤਮ ਹੁੰਦਾ ਜਾਪ ਰਿਹਾ ਹੈ। ਖੈਰ ਹੁਣ ਵੇਖਣਾ ਹੋਵੇਗਾ ਕਿ ਕੀ ਤਾਲਿਬਾਨ ਅਤੇ ਅਫਗਾਨਿਸਤਾਨ ਸਰਕਾਰ ਵਿਚਾਲੇ ਕੋਈ ਗੱਲਬਾਤ ਸਿਰੇ ਚੜਦੀ ਹੈ ਜਾਂ ਫਿਰ ਅਫਗਾਨਿਸਤਾਨ ਇਸ ਲੜਾਈ ਵਿਚ ਇਸੇ ਤਰ੍ਹਾ ਬਰਾਬਦ ਹੁੰਦੇ ਰਹੇਗਾ।

Leave a Reply

Your email address will not be published. Required fields are marked *