ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਅੱਜ ਪਹਿਲਾ ਸੂਰਜ ਮਿਸ਼ਨ ਆਦਿਤਿਆ-ਐਲ1 (Aditya-L1) ਲਾਂਚ ਕੀਤਾ ਹੈ। ਚੰਦਰਯਾਨ-3 ਦੇ ਸਫਲ ਮਿਸ਼ਨ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ‘ਤੇ ਟਿਕੀਆਂ ਹੋਈਆਂ ਹਨ ਅਤੇ ਸਾਰਿਆਂ ਨੂੰ ਉਮੀਦ ਹੈ ਕਿ ਭਾਰਤ ਇਸ ਮਿਸ਼ਨ ਨੂੰ ਵੀ ਸਫਲਤਾਪੂਰਵਕ ਪੂਰਾ ਲਵੇਗਾ।
ਇਸਰੋ ਦੇ ਸੂਰਜ ਮਿਸ਼ਨ ਆਦਿਤਿਆ-ਐਲ1 ਨੂੰ ਅੱਜ ਸਵੇਰੇ 11.50 ਵਜੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਪੁਲਾੜ ਸਟੇਸ਼ਨ ਤੋਂ ਲਾਂਚ ਕੀਤਾ ਗਿਆ। ਹੁਣ ਲਾਂਚ ਹੋਣ ਤੋਂ ਠੀਕ 125 ਦਿਨਾਂ ਬਾਅਦ ਇਹ ਆਪਣੇ ਪੁਆਇੰਟ L1 ‘ਤੇ ਪਹੁੰਚ ਜਾਵੇਗਾ। ਇਸ ਬਿੰਦੂ ‘ਤੇ ਪਹੁੰਚਣ ਤੋਂ ਬਾਅਦ, ਆਦਿਤਿਆ-ਐਲ1 ਬਹੁਤ ਮਹੱਤਵਪੂਰਨ ਡੇਟਾ ਭੇਜਣਾ ਸ਼ੁਰੂ ਕਰ ਦੇਵੇਗਾ।
