25 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਏਡੀਜੀ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਂਦਰੀ ਜਾਂਚ ਬਿਉਰੋ (CBI) ਨੇ ਬੁੱਧਵਾਰ ਨੂੰ ਡਾਇਰੈਕਟੋਰੇਟ ਆਫ਼ ਰੈਵੇਨਿਉ ਇੰਟੈਲੀਜੈਂਸ ਵਿਭਾਗ, ਲੁਧਿਆਣਾ ਦੇ ਏਡੀਜੀ ਦੇ ਠਿਕਾਣਿਆਂ ‘ਤੇ ਛਾਪਾ ਮਾਰਿਆ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਂਦਰੀ ਜਾਂਚ ਬਿਉਰੋ (CBI) ਨੇ ਬੁੱਧਵਾਰ ਨੂੰ ਡਾਇਰੈਕਟੋਰੇਟ ਆਫ਼ ਰੈਵੇਨਿਉ ਇੰਟੈਲੀਜੈਂਸ ਵਿਭਾਗ, ਲੁਧਿਆਣਾ ਦੇ ਏਡੀਜੀ ਦੇ ਠਿਕਾਣਿਆਂ ‘ਤੇ ਛਾਪਾ ਮਾਰਿਆ ਹੈ। ਜਾਂਚ ਤੋਂ ਬਾਅਦ ਏਡੀਜੀ ਚੰਦਰਸ਼ੇਖਰ ਨੂੰ ਅਤੇ ਦੋ ਦਲਾਲਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸੀਬੀਆਈ ਅਧਿਕਾਰੀਆਂ ਅਨੁਸਾਰ ਪਿਛਲੇ ਦਿਨੀਂ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਏਜੰਸੀ ਨੂੰ ਵੱਡੀ ਰਿਸ਼ਵਤ ਲੈਣ ਦੇ ਮਾਮਲੇ ‘ਤੇ ਸ਼ੱਕ ਚਲਦਿਆਂ ਗ੍ਰਿਫਤਾਰੀ ਕੀਤੀ ਗਈ ਹੈ, ਜਿਨ੍ਹਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ।

ਡਾਇਰੈਕਟੋਰੇਟ ਆਫ਼ ਰੈਵੇਨਿਉ ਇੰਟੈਲੀਜੈਂਸ ਦੀ ਵੈਬਸਾਈਟ ਦੇ ਅਨੁਸਾਰ, ਚੰਦਰ ਸ਼ੇਖਰ ਲੁਧਿਆਣਾ ਵਿੱਚ ਏਡੀਜੀ ਦੇ ਅਹੁਦੇ ‘ਤੇ ਤੈਨਾਤ ਹੈ, ਜੋ ਕਿ ਦਿੱਲੀ ਵਿੱਚਰ ਰਹਿ ਰਹੇ ਸੀ। ਇਨ੍ਹਾਂ ਦਾ ਦਫ਼ਤਰ ਲੁਧਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿੱਚ ਹੈ ਅਤੇ ਇਨ੍ਹਾਂ ਸਾਰੇ ਰਾਜਾਂ ਦੇ ਉਹ ਮੁਖੀ ਵੀ ਹਨ। ਏਡੀਜੀ ਚੰਦਰ ਸ਼ੇਖਰ ‘ਤੇ ਰਿਸ਼ਵਤ ਵਜੋਂ ਵੱਡੀ ਰਕਮ ਲੈਣ ਦਾ ਸ਼ੱਕ ਹੈ। ਹਾਲ ਹੀ ਵਿੱਚ, ਏਜੰਸੀ ਨੇ ਇੱਕ ਦਲਾਲ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਕਥਿਤ ਤੌਰ ‘ਤੇ ਰਿਸ਼ਵਤ ਲੈਂਦਾ ਫੜਿਆ ਗਿਆ ਸੀ। ਪੁੱਛਗਿੱਛ ਦੌਰਾਨ ਦਲਾਲ ਨੇ ਕਿਹਾ ਕਿ, ਇਹ ਪੈਸਾ ਏਡੀਜੀ ਲਈ ਆਇਆ ਸੀ। ਇਸ ਕਾਰਨ ਜਾਂਚ ਦੇ ਆਦੇਸ਼ ਦਿੱਲੀ, ਨੋਇਡਾ ਅਤੇ ਲੁਧਿਆਣਾ ਵਿੱਚ ਚੱਲ ਰਹੇ ਹਨ।

Image result for ADG arrest In punjab

ਬੁੱਧਵਾਰ ਨੂੰ, ਚੰਦਰਸ਼ੇਖਰ ਦੇ ਨਾਲ, ਟੀਮ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਗ੍ਰੈਂਡਵਾਕ ਮੋਲ ਦੇ ਸਾਹਮਣੇ ਸਥਿਤ ਮਾਰਬਲ ਹੋਮਜ਼ ਦੇ ਫਲੈਟ ‘ਤੇ ਪਹੁੰਚੀ। ਇੱਥੇ ਸੀਬੀਆਈ ਦੀ ਟੀਮ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਰਹੀ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਸਮੇਤ ਜਾਇਦਾਦ ਦੇ ਦਸਤਾਵੇਜ਼ਾਂ ਦੀ ਭਾਲ ਕੀਤੀ ਗਈ। ਪੁੱਛਗਿੱਛ ਦੌਰਾਨ ਦਲਾਲਾਂ ਨੇ ਦੱਸਿਆ ਕਿ, ਇਹ ਰਿਸ਼ਵਤ ਕਥਿਤ ਤੌਰ ’ਤੇ ਇਸ ਅਧਿਕਾਰੀ ਲਈ ਸੀ। ਇਸ ਖੁਲਾਸੇ ਤੋਂ ਬਾਅਦ, ਏਜੰਸੀ ਨੇ ਤੁਰੰਤ ਹੀ ਚੰਦਰਸ਼ੇਖਰ ਅਤੇ ਉਸਦੇ ਦੋ ਦਲਾਲ ਸਹਿਯੋਗੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

 

Leave a Reply

Your email address will not be published. Required fields are marked *