ਅਭਿਨੇਤਰੀ ਰਿਚਾ ਚੱਢਾ ਨੇ ਵਿੱਤ ਮੰਤਰੀ ਨੂੰ ਪਿਆਜ਼ ਵਾਲੀ ਗੱਲ ‘ਤੇ ਦਿੱਤਾ ਕਰਾਰਾ ਜਵਾਬ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਅਭਿਨੇਤਰੀ ਰਿਚਾ ਚੱਢਾ ਫਿਲਮਾਂ ਦੇ ਨਾਲ-ਨਾਲ ਆਪਣੀਆਂ ਰਾਜਨੀਤਿਕ ਟਿਪਣੀਆਂ ਨੂੰ ਲੈ ਕੇ ਵੀ ਚਰਚਾ ‘ਚ ਬਣੀ ਰਹਿੰਦੀ ਹਨ। ਉਨ੍ਹਾਂ ਦੀਆਂ ਵੈਬਸੀਰੀਜ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਅਭਿਨੇਤਰੀ ਰਿਚਾ ਚੱਢਾ ਫਿਲਮਾਂ ਦੇ ਨਾਲ-ਨਾਲ ਆਪਣੀਆਂ ਰਾਜਨੀਤਿਕ ਟਿਪਣੀਆਂ ਨੂੰ ਲੈ ਕੇ ਵੀ ਚਰਚਾ ‘ਚ ਬਣੀ ਰਹਿੰਦੀ ਹਨ। ਉਨ੍ਹਾਂ ਦੀਆਂ ਵੈਬਸੀਰੀਜ਼ ਇਨਸਾਈਡ ਐਜ 2 ਛੇਤੀ ਹੀ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਨਾਲ ਹੀ ਉਨ੍ਹਾਂ ਨੇ  ਇਕ ਵਾਰ ਫਿਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਦਰਅਸਲ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਬਾਰ ਉਨ੍ਹਾਂ ਦਾ ਨਿਸ਼ਾਨਾ ਬਣੀ ਹਨ। ਬੀਤੇ ਦਿਨੀਂ ਸੰਸਦ ‘ਚ ਨਿਰਮਲਾ ਸੀਤਾਰਮਨ ਦੇ ਪਿਆਜ਼ ਵਿੱਚ ਵਾਧੇ ‘ਤੇ ਦਿੱਤਾ ਬਿਆਨ ਟਵੀਟਰ ‘ਤੇ ਟਰੇਂਡ ਕਰ ਰਿਹਾ ਹੈ।

ਤੁਹਾਨੂੰ ਦੱਸ ਦਈਏ ਪਿਆਜ਼ ਦੀ ਵਧਦੀ ਕੀਮਤਾਂ ‘ਤੇ ਨਿਰਮਲਾ ਸੀਤਾਰਮਣ ਨੇ ਕਿਹਾ ਸੀ ਕਿ, ਮੈਂ ਜ਼ਿਆਦਾ ਪਿਆਜ਼ ਅਤੇ ਲਸਣ ਨਹੀਂ ਖਾਂਦੀ ਹਾਂ। ਮੈਂ ਇੱਕ ਅਜਿਹੇ ਪਰਿਵਾਰ ਵਿੱਚੋਂ ਹਾਂ ਜਿੱਥੇ ਪਿਆਜ਼ ਅਤੇ ਲਸਣ ਉੱਤੇ ਵਧੇਰੇ ਧਿਆਨ ਨਹੀਂ ਦਿੱਤਾ ਜਾਂਦਾ। ਰਿਚਾ ਨੇ ਨਿਰਮਲਾ ਸੀਤਾਰਮਨ ਦੇ ਇਸ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ, ‘ਉਨ੍ਹਾਂ ਨੂੰ ਕੇਕ ਖਾਣ ਦਿਓ ਕਿਉਂਕਿ ਮੈਂਡਮ ਪਿਆਜ਼ ਨਹੀਂ ਖਾਂਦੀ’।

https://twitter.com/RichaChadha/status/1202501279408427008

ਇੱਕ ਹੋਰ ਗੱਲ ਦੱਸ ਦਈਏ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਜਦੋਂ ਰੀਚਾ ਚੱਢਾ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਤੋਂ ਪਹਿਲਾਂ ਵੀ ਭਾਜਪਾ ਦੀ ਸਾਂਸਦ ਪ੍ਰਗਿਆ ਠਾਕੁਰ ਨੇ ਸੰਸਦ ਭਵਨ ਵਿੱਚ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲੇ ਨੱਥੂਰਾਮ ਗੌਡਸੇ ਨੂੰ ਦੇਸ਼ ਭਗਤ ਆਖਿਆ ਸੀ, ਜਿਸ ਬਿਆਨ ‘ਤੇ ਵੀ ਰੀਚਾ ਨੇ ਇੱਕ ਪਤੱਰਕਾਰ ਦੇ ਟਵੀਟ ‘ਤੇ ਰੀਟਵੀਟ ਕਰ ਕਰਾਰਾ ਜਵਾਬ ਦਿਆ ਸੀ। ਇਸ ਕੰਮੇਟ ਨੂੰ ਸ਼ਰਮਿੰਦਗੀ ਦਾ ਨਾਮ ਵੀ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਆਰੇ ਜੰਗਲਾਂ ਦਾ ਵੀ ਵਿਰੋਧ ਕਰ ਚੁੱਕੀ ਹਨ।

ਮਹੱਤਵਪੂਰਣ ਗੱਲ ਇਹ ਹੈ ਕਿ ਰਿਚਾ ਨੇ ਫਿਲਮਾਂ ਦੇ ਨਾਲ-ਨਾਲ ਸਟੈਂਡ-ਅਪ ਕਾਮੇਡੀ ਵਿਚ ਵੀ ਆਪਣਾ ਹੱਥ ਅਜ਼ਮਾਇਆ ਹੈ. ਉਸਨੇ ਹਾਲ ਹੀ ਵਿੱਚ ਅਮੇਜ਼ਨ ਲਈ ਇੱਕ ਸ਼ੋਅ ਕੀਤਾ ਜਿਸ ਵਿੱਚ ਪ੍ਰਯੋਗਵਾਦੀ ਰਿਚਾ ਨੇ ਇੱਕ ਸਟੈਂਡ ਅਪ ਕਾਮੇਡੀ ਵੀ ਕਰ ਚੁੱਕੀ ਹਨ। ਆਪਣਾ ਇੱਕ ਚੁਟਕਲਾ ਸਾਂਝਾ ਕਰਦਿਆਂ ਉਨ੍ਹਾਂ ਕਿਹਾ, ‘ਕਿਸੇ ਨੇ ਸਿਰਫ਼ ਇੰਨਾ ਕਿਹਾ ਸੀ ਕਿ, ਪਾਕਿਸਤਾਨ ਅਤੇ ਚੀਨ ਜ਼ਹਿਰੀਲਾ ਧੂੰਆਂ ਛੱਡ ਰਹੇ ਹਨ ਜੋ ਭਾਰਤ ਨੂੰ ਪ੍ਰਦੂਸ਼ਿਤ ਕਰਦੇ ਹਨ। ਸਿਆਸਤਦਾਨ ਅਜਿਹੇ ਬਿਆਨਾਂ ਨਾਲ ਸਟੈਂਡ-ਅਪ ਕਾਮੇਡੀਅਨਾਂ ਨੂੰ ਚੁਣੌਤੀ ਵੀ ਦਿੰਦੇ ਹਨ।

Leave a Reply

Your email address will not be published. Required fields are marked *