ਮੁੰਬਈ : ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਚਾਰਲੀ ਚੌਹਾਨ ਅਤੇ ਰਮਨਦੀਪ ਸਿੰਘ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜੋੜੇ ਨੇ ਪਰੰਪਰਾਗਤ ਪੁਸ਼ਾਕਾਂ ਵਿੱਚ ਬੇਹੱਦ ਸ਼ਾਨਦਾਰ ਲੁੱਕ ਅਪਣਾਇਆ ਹੈ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ‘ਤੇ ਸੈਲਿਬ੍ਰਿਟੀਜ਼ ਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਭਰਵਾਂ ਪਿਆਰ ਅਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਚਾਰਲੀ ਚੌਹਾਨ ਟੈਲੀਵਿਜ਼ਨ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਹੈ। ਉਨ੍ਹਾਂ ਨੂੰ ‘ਕੈਸੀ ਯੇ ਯਾਰੀਆਂ’, ‘ਬੈਸਟ ਫਰੈਂਡਸ ਫਾਰਏਵਰ?’ ਅਤੇ ‘ਐਮਟੀਵੀ ਰੋਡੀਜ਼’ ਵਰਗੇ ਨਾਮਵਰ ਸ਼ੋਅਜ਼ ਤੋਂ ਘਰ-ਘਰ ਪਛਾਣ ਮਿਲੀ ਹੈ। ਇਸ ਤੋਂ ਇਲਾਵਾ ਉਹ ਐਮਟੀਵੀ ਰੋਡੀਜ਼ ਸੀਜ਼ਨ 7 ਦੀ ਪ੍ਰਤੀਯੋਗੀ ਅਤੇ ‘ਨੱਚ ਬਲੀਏ’ ਦਾ ਵੀ ਹਿੱਸਾ ਰਹੀ ਹੈ। ਉਨ੍ਹਾਂ ਨੇ ‘ਯੇ ਹੈ ਆਸ਼ਿਕੀ 4’ ਵਿੱਚ ਇਨਾਰਾ ਦਾ ਕਿਰਦਾਰ ਨਿਭਾਉਣ ਦੇ ਨਾਲ-ਨਾਲ ਕੁਝ ਲਘੂ ਫਿਲਮਾਂ (Short Films) ਵਿੱਚ ਵੀ ਕੰਮ ਕੀਤਾ ਹੈ। ਅਦਾਕਾਰੀ ਦੇ ਨਾਲ-ਨਾਲ ਚਾਰਲੀ ਲਿਖਣ ਕਲਾ ਵਿੱਚ ਵੀ ਦਿਲਚਸਪੀ ਰੱਖਦੀ ਹੈ ਅਤੇ ਇੱਕ ਗੀਤਕਾਰ (Lyricist) ਵਜੋਂ ‘ਬੇਪਰਵਾਹੀਆਂ’ ਮਿਊਜ਼ਿਕ ਐਲਬਮ ਨਾਲ ਵੀ ਜੁੜੀ ਰਹੀ ਹੈ।
ਜਿੱਥੇ ਅੱਜਕੱਲ੍ਹ ਜ਼ਿਆਦਾਤਰ ਸੈਲਿਬ੍ਰਿਟੀਜ਼ ਆਪਣੇ ਵਿਆਹ ਨੂੰ ਬਹੁਤ ਸ਼ਾਨਦਾਰ ਅਤੇ ਲਾਵਲਸ਼ਰੀ ਬਣਾਉਂਦੇ ਹਨ, ਉੱਥੇ ਹੀ ਚਾਰਲੀ ਅਤੇ ਰਮਨਦੀਪ ਨੇ ਬਹੁਤ ਹੀ ਸਾਦਗੀ ਅਤੇ ਨਿੱਜੀ (Private) ਅੰਦਾਜ਼ ਵਿੱਚ ਵਿਆਹ ਕਰਨ ਦਾ ਫੈਸਲਾ ਕੀਤਾ। ਇਹ ਵਿਆਹ ਬਹੁਤ ਹੀ ਭਾਵਨਾਤਮਕ ਅਤੇ ਖਾਸ ਰਿਹਾ, ਜਿਸ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਖਾਸ ਦੋਸਤ ਹੀ ਸ਼ਾਮਲ ਹੋਏ। ਹੈਰਾਨੀ ਦੀ ਗੱਲ ਇਹ ਹੈ ਕਿ ਨਵ-ਵਿਆਹੇ ਜੋੜੇ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਜੇ ਤੱਕ ਵਿਆਹ ਦੀ ਕੋਈ ਤਸਵੀਰ ਸਾਂਝੀ ਨਹੀਂ ਕੀਤੀ ਹੈ, ਸਗੋਂ ਅਦਾਕਾਰ ਜੈ ਭਾਨੁਸ਼ਾਲੀ ਨੇ ਇਨ੍ਹਾਂ ਦੀ ਵਿਆਹ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤੀਆਂ ਹਨ।

