ਅਦਾਕਾਰਾ ਤਨਵੀ ਨਾਗੀ ਤੇ ਮੋਹਿਤ ਬਨਵੈਤ ਨੇ ਪਿਆਰ ਭਰੀ ਵਿਆਹ ਦੀਆਂ ਯਾਦਾਂ ਕੀਤੀਆਂ ਸ਼ੇਅਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਅਦਾਕਾਰਾ ਤਨਵੀ ਨਾਗੀ ਤੇ ਮੋਹਿਤ ਬਨਵੈਤ ਨੇ ਆਪਣੀ ਪਿਆਰ ਭਰੀ ਵਿਆਹ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਅਦਾਕਾਰਾ ਤਨਵੀ ਨਾਗੀ ਤੇ ਮੋਹਿਤ ਬਨਵੈਤ ਨੇ ਆਪਣੀ ਪਿਆਰ ਭਰੀ ਵਿਆਹ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੀਆਂ ਹਨ। ਇਹਨਾਂ ਤਸਵੀਰਾਂ ਤੇ ਵੀਡੀਓ ਵਿੱਚ ਨਵੀਂ ਵਿਆਹੀ ਜੋੜੀ ਪੂਰਾ ਕਹਿਰ ਢਾਹ ਰਹੀ ਹੈ। ਤਨਵੀ ਨੇ ਆਪਣੇ ਇੰਸਟਾਗਰਾਮ ਅਕਾਉਂਟ ‘ਤੇ ਜੈਮਾਲ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਕਾਫੀ ਲਾਇਕ ਮਿਲ ਰਹੇ ਹੈਂ।

ਇਸ ਤੋਂ ਪਹਿਲਾਂ ਵੀ ਤਨਵੀ ਆਪਣੇ ਵਿਆਹ ਦੀ ਵੀਡੀਓ ਸੋਸ਼ਲ ਮੀਡਿਆ ‘ਤੇ ਸ਼ੇਅਰ ਕਰ ਚੁੱਕੀ ਹੈ, ਜਿਸ ਵਿੱਚ ਜੋੜੀ ਨੱਚਦੀ ਤੇ ਜੱਚਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾਂ ਤਨਵੀ ਨੇ ਵਿਆਹ ਦੀਆਂ ਹੋਰ ਰਸਮਾਂ ਤੋਂ ਸੰਬੰਧਿਤ ਯਾਦਾਂ ਵੀ ਸ਼ੇਅਰ ਕੀਤੀਆਂ ਹਨ।

https://www.instagram.com/p/B5pLZp-HGKh/

ਦੱਸ ਦਈਏ ਤਨਵੀ ਨਾਗੀ ਤੇ ਮੋਹਿਤ ਬਨਵੈਤ ਕੁਝ ਮਹੀਨੇ ਪਹਿਲਾਂ ਹੀ ਵਿਆਹ ਦੇ ਪਵਿੱਤਰ ਬੰਧਨ ‘ਚ ਬੰਨੇ ਹਨ। ਫਿਲਮ ਨਿਰਮਾਤਾ ਮੋਹਿਤ ਬਨਵੈਤ ਦੀ ਫਿਲਮ Once Upon A Time In Amritsar ‘ਚ ਤਨਵੀ ਨਾਗੀ ਪਹਿਲੀ ਵਾਰ ਨਜ਼ਰ ਆਈ ਸਨ। ਫਿਲਮ ਦੀ ਸ਼ੂਟਿੰਗ ਦੌਰਾਨ ਹੀ ਇਨ੍ਹਾਂ ‘ਚ ਕਰੀਬੀ ਵਧੀ।

https://www.instagram.com/p/B5j_ryjnYN8/

Leave a Reply

Your email address will not be published. Required fields are marked *