ਟੋਰਾਂਟੋ : ਕੈਨੇਡਾ (Canada) ‘ਚ ਗੋਰੇ ਮੂਲ ਦੇ ਵਿਅਕਤੀ ਵੱਲੋਂ ਪੰਜਾਬਣ ਕੁੜੀ ਦਾ ਬੇਰਹਿਮੀ ਨਾਲ ਕਤਲ (Brutal murder) ਕਰ ਦਿੱਤਾ ਗਿਆ। ਜਿਸ ਮਗਰੋਂ ਉਸ ਨੂੰ ਨੇੜਲੇ ਹਸਪਤਾਲ (The hospital) ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਮ੍ਰਿਤਕ ਪੰਜਾਬਣ ਕੁੜੀ (Dead Punjabi girl) ਦੀ ਪਛਾਣ ਹਰਮਨਦੀਪ ਕੌਰ (Harmandeep Kaur) (24 ਸਾਲਾ ) ਵਜੋਂ ਹੋਈ ਹੈ, ਜਿਸ ਦੇ ਸਿਰ ‘ਚ ਲੋਹੇ ਦੀ ਰਾਡ ਮਾਰ ਕੇ ਕਤਲ ਦੀ ਘਟਨਾ ਕਾਰਣ ਦਹਿਸ਼ਤ ਦਾ ਮਾਹੌਲ (An atmosphere of terror) ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਮਨਦੀਪ ਪੰਜਾਬ ਦੇ ਜ਼ਿਲਾ ਕਪੂਰਥਲਾ ਵਿਚ ਪੈਂਦੇ ਪਿੰਡ ਸੈਦੋਵਾਲ ਦੀ ਰਹਿਣ ਵਾਲੀ ਸੀ। Also Read : ਕੀਵ ‘ਚ ਰੂਸੀ ਕਾਫਲਾ ਤਬਾਹ ਕਰਨ ਦਾ ਯੁਕਰੇਨ ਨੇ ਕੀਤਾ ਦਾਅਵਾ, ਜੇਲੇਂਸਕੀ ਨੇ ਕਿਹਾ, 6000 ਰੂਸੀ ਫੌਜੀ ਮਾਰੇ
ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਹਰਮਨਦੀਪ ਕੌਰ ਦੇ ਕਤਲ ਦੀ ਖਬਰ ਮਿਲਦਿਆਂ ਹੀ ਉਸ ਦੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਮਨਦੀਪ 3 ਕੁ ਸਾਲ ਪਹਿਲਾਂ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਗਈ ਸੀ। ਪੜ੍ਹਾਈ ਕਰਨ ਤੋਂ ਬਾਅਦ ਉਸ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਓਕਾਨਾਗਨ ਵਿਖੇ ਇਕ ਕੰਪਨੀ ‘ਚ ਸਿਓਰਿਟੀ ਗਾਰਡ ਦੀ ਨੌਕਰੀ ਮਿਲ ਗਈ ਸੀ। ਨੌਕਰੀ ਦੌਰਾਨ ਉੱਥੇ ਕੰਮ ਕਰਦੇ ਗੋਰੇ ਨੇ ਉਸ ਦੇ ਸਿਰ ‘ਚ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਦੋਸ਼ੀ ਨੂੰ ਮਾਨਸਿਕ ਸਿਹਤ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹ ਹਸਪਤਾਲ ਵਿਚ ਹੀ ਹੈ। ਉਸ ਉੁੱਤੇ ਕਤਲ ਦੇ ਦੋਸ਼ ਲੱਗ ਸਕਦੇ ਹਨ। ਇਸ ਦੁੱਖਦਾਈ ਮੌਤ ਦੀ ਖ਼ਬਰ ਸੁਣ ਕਿ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਦੌੜ ਪਈ।




